ਗੁਰਦਾਸ ਮਾਨ ਮਾਨ ਦਾ ਵਿਰੋਧ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਗਾਇਕ ਵਿੱਚ ਹੰਕਾਰ ਬੋਲਦਾ ਹੈ। ਗੁਰਦਾਸ ਮਾਨ ਨੇ ਮਾਂ ਬੋਲੀ ਬਾਰੇ ਟਿੱਪਣੀ ਤੋਂ ਬਾਅਦ ਕਦੇ ਵੀ ਮਾਫੀ ਨਹੀਂ ਮੰਗੀ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ਮਾਂ ਬੋਲੀ ਨੂੰ ਪਿੱਠ ਦਿਖਾਈ ਹੈ। ਉਸ ਨੇ ਮਾਂ ਬੋਲੀ ਦਾ ਪ੍ਰਚਾਰ ਨਹੀਂ ਸਗੋਂ ਵਪਾਰ ਕੀਤਾ ਹੈ।

ਚੰਡੀਗੜ੍ਹ: ਗੁਰਦਾਸ ਮਾਨ ਮਾਨ ਦਾ ਵਿਰੋਧ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਗਾਇਕ ਵਿੱਚ ਹੰਕਾਰ ਬੋਲਦਾ ਹੈ। ਗੁਰਦਾਸ ਮਾਨ ਨੇ ਮਾਂ ਬੋਲੀ ਬਾਰੇ ਟਿੱਪਣੀ ਤੋਂ ਬਾਅਦ ਕਦੇ ਵੀ ਮਾਫੀ ਨਹੀਂ ਮੰਗੀ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ਮਾਂ ਬੋਲੀ ਨੂੰ ਪਿੱਠ ਦਿਖਾਈ ਹੈ। ਉਸ ਨੇ ਮਾਂ ਬੋਲੀ ਦਾ ਪ੍ਰਚਾਰ ਨਹੀਂ ਸਗੋਂ ਵਪਾਰ ਕੀਤਾ ਹੈ।

ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੁਰਦਾਸ ਮਾਨ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਵਾਲਿਆਂ ਦੀ ਦਲੀਲ ਹੈ ਕਿ ਜੇ ਗਾਇਕ ਵਾਕਿਆ ਹੀ ਮਾਂ ਬੋਲੀ ਦਾ ਹਿਤੈਸ਼ੀ ਹੈ ਤਾਂ ਉਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਸੀ ਪਰ ਉਸ ਨੇ ਉਲਟਾ ਹੰਕਾਰ ਭਰੇ ਸ਼ਬਦ ਵਰਤੇ ਹਨ।

ਯਾਦ ਰਹੇ ਸ਼ਨੀਵਾਰ ਨੂੰ ਭਗਤ ਪੂਰਨ ਸਿੰਘ ਯਾਦਗਾਰੀ ਗੇਟ ਦਾ ਉਦਘਾਟਨ ਕਰਨ ਆਏ ਗੁਰਦਾਸ ਮਾਨ ਨੇ ਪਿੰਗਲਵਾੜਾ ਵਿੱਚ ਰਹਿ ਰਹੇ ਮਰੀਜ਼ਾਂ ਤੇ ਲੋੜਵੰਦਾਂ ਨਾਲ ਆਪਣਾ 63ਵਾਂ ਜਨਮ ਦਿਨ ਮਨਾਇਆ। ਇਸ ਦੌਰਾਨ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਗੁਰਦਾਸ ਮਾਨ ਨੂੰ ਪੰਜਾਬ ਵਿਰੋਧੀ ਦੱਸਦਿਆਂ ਕਾਲੇ ਝੰਡੇ ਦਿਖਾ ਕੇ ਉਸ ਦਾ ਵਿਰੋਧ ਕੀਤਾ।

ਉਧਰ, ਵਿਰੋਧ ਪ੍ਰਦਰਸ਼ਨ ਬਾਰੇ ਗੁਰਦਾਸ ਮਾਨ ਦਾ ਕਹਿਣਾ ਹੈ ਕਿ ਵਿਰੋਧੀਆਂ ਨੇ ਆਪਣਾ ਕੰਮ ਕਰਨਾ ਹੈ ਤੇ ਉਨ੍ਹਾਂ ਆਪਣਾ ਕੰਮ ਕਰਨਾ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ‘ਗੁਰਦਾਸ ਮਾਨ ਮੁਰਦਾਬਾਦ’ ਕਹਾਉਣ ਵਿੱਚ ਕੋਈ ਗੁੱਸਾ ਜਾਂ ਨਾਰਾਜ਼ਗੀ ਨਹੀਂ। ਪੰਜਾਬੀ ਸਬੰਧੀ ਦਿੱਤੇ ਆਪਣੇ ਬਿਆਨ ਬਾਰੇ ਸਪੱਸ਼ਟ ਗੱਲ ਨਾ ਕਰਦਿਆਂ ਉਨ੍ਹਾਂ ਕਿਹਾ ਕਿ ਮਾਂ ਬੋਲੀ ਦਾ ਰੁਤਬਾ ਸ਼ਾਇਰਾਂ ਸਦਕਾ ਹੀ ਹੈ।