ਝਾਰਖੰਡ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੀ ਤਸਵੀਰ ਲੱਗਪਗ ਸਾਫ਼ ਹੋ ਗਈ ਹੈ। ਭਾਜਪਾ ਦੇ ਹੱਥੋਂ ਇਹ ਰਾਜ ਵੀ ਖਿਸਕਦਾ ਦਿੱਖ ਰਿਹਾ ਹੈ। ਪਿਛਲੇ ਸਾਲ ਮਾਰਚ ਵਿੱਚ, ਭਾਰਤ ਦਾ ਦੋ-ਤਿਹਾਈ ਨਕਸ਼ਾ ਭੰਗਵੇ ਰੰਗ ‘ਚ ਰੰਗਿਆ ਹੋਇਆ ਸੀ। ਫਿਰ ਇੱਕ-ਇੱਕ ਕਰ ਭਾਜਪਾ ਇਨ੍ਹਾਂ ਰਾਜਾਂ ਤੋਂ ਹੱਥ ਧੋ ਬੈਠੀ। ਹਾਲ ਹੀ ਵਿੱਚ ਮਹਾਰਾਸ਼ਟਰ ਵਿੱਚ ਉਸ ਨੂੰ ਹਾਰ ਮਿਲੀ ਸੀ। ਜਿੱਥੇ 2018 ਵਿੱਚ ਭਾਜਪਾ 21 ਰਾਜਾਂ ਵਿੱਚ ਸੱਤਾ ਵਿੱਚ ਸੀ, ਹੁਣ 2019 ਵਿੱਚ ਸਿਰਫ਼ 15 ਰਾਜ ‘ਚ ਸੀਮਤ ਰਹਿ ਗਈ ਹੈ।

ਨਵੀਂ ਦਿੱਲੀ: ਝਾਰਖੰਡ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੀ ਤਸਵੀਰ ਲੱਗਪਗ ਸਾਫ਼ ਹੋ ਗਈ ਹੈ। ਭਾਜਪਾ ਦੇ ਹੱਥੋਂ ਇਹ ਰਾਜ ਵੀ ਖਿਸਕਦਾ ਦਿੱਖ ਰਿਹਾ ਹੈ। ਪਿਛਲੇ ਸਾਲ ਮਾਰਚ ਵਿੱਚ, ਭਾਰਤ ਦਾ ਦੋ-ਤਿਹਾਈ ਨਕਸ਼ਾ ਭੰਗਵੇ ਰੰਗ ‘ਚ ਰੰਗਿਆ ਹੋਇਆ ਸੀ। ਫਿਰ ਇੱਕ-ਇੱਕ ਕਰ ਭਾਜਪਾ ਇਨ੍ਹਾਂ ਰਾਜਾਂ ਤੋਂ ਹੱਥ ਧੋ ਬੈਠੀ। ਹਾਲ ਹੀ ਵਿੱਚ ਮਹਾਰਾਸ਼ਟਰ ਵਿੱਚ ਉਸ ਨੂੰ ਹਾਰ ਮਿਲੀ ਸੀ। ਜਿੱਥੇ 2018 ਵਿੱਚ ਭਾਜਪਾ 21 ਰਾਜਾਂ ਵਿੱਚ ਸੱਤਾ ਵਿੱਚ ਸੀ, ਹੁਣ 2019 ਵਿੱਚ ਸਿਰਫ਼ 15 ਰਾਜ ‘ਚ ਸੀਮਤ ਰਹਿ ਗਈ ਹੈ।

ਪਿਛਲੇ ਭਾਜਪਾ ਤਿੰਨ ਰਾਜਾ ਵਿੱਚ ਹਾਰ ਦਾ ਸਾਹਮਣਾ ਕਰ ਚੁੱਕੀ ਹੈ। ਰਾਜਸਥਾਨ, ਛਤਿਸਗੜ੍ਹ ਤੇ ਮੱਧ ਪ੍ਰਦੇਸ਼ ਵਿੱਚ ਦਸੰਬਰ 2018 ‘ਚ ਹੋਈਆਂ ਚੋਣਾ ਦੌਰਾਨ ਹਾਰ ਚੁੱਕੀ ਹੈ। ਇਸ ਤੋਂ ਬਆਦ ਮਾਹਰਾਸ਼ਟਰ ਦੀ ਸਤਾ ਵੀ ਭਾਜਪਾ ਦੇ ਹੱਥਾਂ ਵਿੱਚੋਂ ਨਿਕਲ ਗਈ। ਜਿਥੇ ਭਾਜਪਾ ਜਿੱਤੀ ਹੈ ਉੱਥੇ ਵੀ ਹਾਲਾਤ ਕੁਝ ਜ਼ਿਆਦਾ ਠੀਕ ਨਹੀਂ ਹਨ। ਹਰਿਆਣੇ ਵਿੱਚ ਵੀ ਭਾਜਪਾ ਆਪਣੇ ਦਮ ‘ਤੇ ਸਤਾ ‘ਚ ਨਹੀਂ ਆ ਸਕੀ।

ਹੁਣ ਝਾਰਖੰਡ ਵੀ ਭਾਜਪਾ ਦੇ ਹੱਥਾਂ ਵਿੱਚੋਂ ਜਾਂਦਾ ਦਿੱਖ ਰਿਹਾ ਹੈ। ਇਸ ਵੇਲੇ 81 ਸੀਟਾਂ ਵਿੱਚੋਂ ਕਾਂਗਰਸ 46 ਸੀਟਾਂ ਤੇ ਹੈ, ਉੱਥੇ ਹੀ ਭਾਜਪਾ 24 ਸੀਟਾਂ ਜਿੱਤ ਚੁੱਕੀ ਹੈ। ਉਧਰ ਜੇਵੀਐਮ ਕੋਲ ਤਿੰਨ, ਆਜਸੂ ਤੇ ਹੋਰ ਪਾਰਟੀਆਂ ਕੋਲ ਚਾਰ-ਚਾਰ ਸੀਟਾਂ ਹਨ।