ਕੰਪਨੀ ਨੇ ਕਿਹਾ ਕਿ ਉਸ ਦੀ ਘਰੇਲੂ ਵਿਕਰੀ ਇਸ ਸਾਲ 1.6 ਫੀਸਦੀ ਦੀ ਗਿਰਾਵਟ ਦੇ ਨਾਲ 1,43,686 ਇਕਾਈ ਰਹੀ ਜੋ ਪਿਛਲੇ ਸਾਲ 1,46,018 ਇਕਾਈਆਂ ਸੀ।

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ ਨਵੰਬਰ ਮਹੀਨੇ ‘ਚ 1.9 ਫੀਸਦੀ ਘਟ ਕੇ 1,50,630 ਇਕਾਈਆਂ ਰਹਿ ਗਈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਪਿਛਲੇ ਸਾਲ ਨਵੰਬਰ ਵਿੱਚ 1,53,539 ਯੂਨਿਟ ਵੇਚੇ ਸਨ। ਕੰਪਨੀ ਨੇ ਕਿਹਾ ਕਿ ਉਸ ਦੀ ਘਰੇਲੂ ਵਿਕਰੀ ਇਸ ਸਾਲ 1.6 ਫੀਸਦੀ ਦੀ ਗਿਰਾਵਟ ਦੇ ਨਾਲ 1,43,686 ਇਕਾਈ ਰਹੀ ਜੋ ਪਿਛਲੇ ਸਾਲ 1,46,018 ਇਕਾਈਆਂ ਸੀ।

ਇਸ ਮਿਆਦ ਦੇ ਦੌਰਾਨ, ਆਲਟੋ ਤੇ ਵੈਗਨਆਰ ਸਮੇਤ ਮਿੰਨੀ-ਸ਼੍ਰੇਣੀ ਦੇ ਵਾਹਨਾਂ ਦੀ ਵਿਕਰੀ 12,2 ਫੀਸਦੀ ਦੀ ਗਿਰਾਵਟ ਦੇ ਨਾਲ 29,954 ਇਕਾਈਆਂ ਤੋਂ 26,306 ਇਕਾਈ ਹੋ ਗਈ। ਹਾਲਾਂਕਿ, ਇਸ ਮਿਆਦ ਦੇ ਦੌਰਾਨ ਸਵਿਫਟ, ਸੇਲੈਰੀਓ, ਇਗਨੀਸ, ਬਲੈਨੋ ਤੇ ਡਿਜ਼ਾਇਰ ਸਮੇਤ ਕੰਪੈਕਟ ਸ਼੍ਰੇਣੀ ਦੀ ਵਿਕਰੀ 7.6 ਫੀਸਦੀ ਵਧ ਕੇ 78,013 ਇਕਾਈ ਹੋ ਗਈ।

ਇਸ ਮਿਆਦ ਦੇ ਦੌਰਾਨ ਮੱਧਮ ਆਕਾਰ ਦੀ ਸੇਡਾਨ ਵਾਹਨ ਸੀਆਜ਼ ਦੀ ਵਿਕਰੀ 3,838 ਇਕਾਈਆਂ ਤੋਂ ਘਟ ਕੇ 1,448 ਇਕਾਈ ਹੋ ਗਈ। ਵਿਟਾਰਾ ਬਰੇਜ਼ਾ, ਐਸ-ਕਰਾਸ ਤੇ ਅਰਟੀਗਾ ਸਣੇ ਯੂਟਿਲਿਟੀ ਵਾਹਨਾਂ ਦੀ ਵਿਕਰੀ 1.3 ਫੀਸਦੀ ਦੀ ਗਿਰਾਵਟ ਦੇ ਨਾਲ 23,204 ਇਕਾਈਆਂ ‘ਤੇ ਆ ਗਈ।