ਚਾਹੇ ਕੋਈ ਵੀ ਤਿਦਹਾਰ ਹੋਵੇ ਜਾਂ ਫ਼ਿਰ ਕੋਈ ਘਰੇਲੂ ਫ਼ੰਕਸ਼ਨ ਮਿੱਠੇ ਤੋਂ ਬਿਨਾਂ ਹਰ ਖ਼ੁਸ਼ੀ ਅਧੂਰੀ ਹੈ। ਹਲਵਾ, ਮਿਠਾਈ, ਚੌਕਲੇਟ, ਆਦਿ ਸਾਡੀਆਂ ਖ਼ੁਸ਼ੀਆਂ ਨੂੰ ਦੁਗਣਾ ਕਰ ਦਿੰਦੀਆਂ ਹਨ। ਇਸ ਹਫ਼ਤੇ ਅਸੀਂ ਤੁਹਾਨੂੰ ਪਿਸਤਾ ਹਲਵਾ ਬਣਾਉਣਾ ਸਿਖਾਵਾਂਗੇ।
ਸਮੱਗਰੀ
ਡੇਢ ਕੱਪ ਮੈਦਾ
ਚਾਰ ਕੱਪ ਪਾਣੀ
ਇੱਕ ਕੱਪ ਖੰਡ
ਅੱਧਾ ਕੱਪ ਨਾਰੀਅਲ ਤੇਲ
ਹਰਾ ਰੰਗ ਖਾਣ ਵਾਲਾ
1/4 ਕੱਪ ਪਿਸਤਾ ਹਲਕਾ ਪਿਸਿਆ ਹੋਇਆ
2-3 ਪੀਸ ਇਲਾਇਚੀ
ਵਿਧੀ
ਸਭ ਤੋਂ ਪਹਿਲਾਂ ਮੈਦੇ ਨੂੰ ਪਾਣੀ ਵਿੱਚ ਘੋਲ ਲਓ। ਇਹ ਘੋਲ ਦੁੱਧ ਵਾਂਗ ਪਤਲਾ ਹੋਣਾ ਚਾਹੀਦਾ ਹੈ। ਹੁਣ ਇਸ ਵਿੱਚ ਥੋੜ੍ਹਾ ਜਿਹਾ ਖਾਣ ਵਾਲਾ ਹਰਾ ਰੰਗ ਪਾ ਦਿਓ। ਇਸ ਮਿਸ਼ਰਣ ਨੂੰ ਇੱਕ ਮੋਟੇ ਥੱਲੇ ਵਾਲੇ ਭਾਂਡੇ ਵਿੱਚ ਗਰਮ ਕਰੋ ਅਤੇ ਵਿੱਚ-ਵਿੱਚ ਹਿਲਾਉਂਦੇ ਰਹੋ। ਜਦੋਂ ਮਿਸ਼ਰਣ ਗਾੜ੍ਹਾ ਹੋ ਜਾਵੇ, ਉਸ ਵਿੱਚ ਖੰਡ ਪਾ ਕੇ ਚੰਗੀ ਤਰ੍ਹਾਂ ਮਿਲਾਓ। ਜਦੋਂ ਮਿਸ਼ਰਣ ਮੁੜ ਤੋ ਗਾੜ੍ਹਾ ਹੋਣਾ ਸ਼ੁਰੂ ਹੋ ਜਾਵੇ ਤਾਂ ਉਸ ਵਿੱਚ ਇਲਾਇਚੀ ਪਾਊਡਰ, ਪਿਸਤਾ ਅਤੇ ਤੇਲ ਪਾਉਣਾ ਸ਼ੁਰੂ ਕਰ ਦਿਓ। ਇਸ ਨੂੰ ਉਸ ਸਮੇਂ ਤਕ ਹਿਲਾਉਂਦੇ ਰਹੋ ਜਦੋਂ ਤਕ ਹਲਵਾ ਬਰਤਨ ਤੋਂ ਵੱਖ ਹੋਣਾ ਸ਼ੁਰੂ ਨਾ ਹੋ ਜਾਵੇ।
ਜੇਕਰ ਜ਼ਰੂਰਤ ਹੋਵੇ ਤਾਂ ਇਸ ਵਿੱਚ ਤੇਲ ਲੱਗੀ ਥਾਲ ਨੂੰ ਪਲਟ ਦਿਓ ਅਤੇ ਆਪਣੇ ਮਨ-ਚਾਹੇ ਆਕਾਰ ਵਿੱਚ ਕੱਟ ਲਵੋ।