ਅਮਰੀਕੀ ਟੈਕ ਕੰਪਨੀ ਐਪਲ ਅੱਜ ਨਿਊਯਾਰਕ ‘ਚ ਸਪੈਸ਼ਲ ਇਵੈਂਟ ਆਰਗੇਨਾਈਜ਼ ਕਰੇਗੀ। ਕਿਹਾ ਜਾ ਰਿਹਾ ਹੈ ਕਿ ਇਹ ਇਵੈਂਟ ਐਪਸ ਤੇ ਗੇਮਿੰਗ ਨੂੰ ਲੈ ਕੇ ਅਹਿਮ ਹੋਵੇਗਾ। ਐਪਲ ਹੁਣ ਟੀਵੀ+, ਐਪਲ ਨਿਊਜ਼ ਤੇ ਐਪਲ ਆਰਕੈਡ ਗੇਮਿੰਗ ਪਲੇਟਫਾਰਮ ਲਿਆ ਚੁੱਕੀ ਹੈ।

ਅਮਰੀਕੀ ਟੈਕ ਕੰਪਨੀ ਐਪਲ ਅੱਜ ਨਿਊਯਾਰਕ ‘ਚ ਸਪੈਸ਼ਲ ਇਵੈਂਟ ਆਰਗੇਨਾਈਜ਼ ਕਰੇਗੀ। ਕਿਹਾ ਜਾ ਰਿਹਾ ਹੈ ਕਿ ਇਹ ਇਵੈਂਟ ਐਪਸ ਤੇ ਗੇਮਿੰਗ ਨੂੰ ਲੈ ਕੇ ਅਹਿਮ ਹੋਵੇਗਾ। ਐਪਲ ਹੁਣ ਟੀਵੀ+, ਐਪਲ ਨਿਊਜ਼ ਤੇ ਐਪਲ ਆਰਕੈਡ ਗੇਮਿੰਗ ਪਲੇਟਫਾਰਮ ਲਿਆ ਚੁੱਕੀ ਹੈ ਤੇ ਕੰਪਨੀ ਈਕੋਸਿਸਟਮ ਦੇ ਵਿਸਥਾਰ ਨੂੰ ਲੈ ਕੇ ਲਗਾਤਾਰ ਡੈਵਲਪਰਸ ਨਾਲ ਕੰਮ ਕਰ ਰਹੀ ਹੈ। ਇਸ ਲਈ ਇਹ ਇਵੈਂਟ ਅਹਿਮ ਹੋ ਸਕਦਾ ਹੈ।

ਕੰਪਨੀ ਦੀ ਇੱਕ ਗੇਮਿੰਗ ਸਰਵਿਸ ਹੈ ਜਿਸ ਨੂੰ ਐਪਲ ਐਪ ਸਟੋਰ ਤੋਂ ਅਕਸੈਸ ਕੀਤਾ ਜਾ ਸਕਦਾ ਹੈ। ਇਸ ਨੂੰ ਐਪਲ ਦੇ ਡਿਵਾਇਸ ‘ਚ ਖੇਡਿਆ ਜਾ ਸਕਦਾ ਹੈ ਤੇ ਇਹ ਇੱਕ ਤਰ੍ਹਾਂ ਦਾ ਸਬਸਕ੍ਰਿਪਸ਼ਨ ਸਰਵਿਸ ਹੈ।

ਇਹ ਗੇਮਸ ਦੇ ਲਈ ਇੱਕ ਪੇਡ ਸਬਸਕ੍ਰਿਪਸ਼ਨ ਹੈ। ਇਨ੍ਹਾਂ ਗੇਮਸ ਨੂੰ ਐਪਲ ਹੀ ਚੁਣੇਗਾ। ਇਸ ਵਾਰ ਗੇਮ ਡਾਉਨਲੋਡ ਕਰੋ ਤੇ ਆਫਲਾਈਨ ਖੇਡੋ। ਉਧਰ ਐਪਲ ਟੀਵੀਇੱਕ ਓਰੀਜਨਲ ਵੀਡੀਓ ਸਟ੍ਰੀਮਿੰਗ ਐਕਸਕਲੂਸਿਵ ਕੰਟੈਂਟ ਦਿੰਦੀ ਹੈ ਜਿਸ ‘ਚ ਟੀਵੀ ਸੀਰੀਅਲਮੂਵੀਜ਼ਡ੍ਰਾਮਾ ਤੇ ਡਾਕੂਮੈਂਟਰੀ ਜਿਹੀਆਂ ਚੀਜ਼ਾਂ ਸ਼ਾਮਲ ਹਨ।

Apple TV+ ਸੇਵਾ ਹਾਲ ਹੀ ਚ ਕੰਪਨੀ ਨੇ ਭਾਰਤ ਸਣੇ 100 ਦੇਸ਼ਾਂ ਚ ਲਾਂਚ ਕੀਤੀ ਗਈ ਹੈ। ਇਸ ਦੀ ਸੇਵਾ ਐਪਲ ਟੀਵੀ ਐਪ ਤੇ ਆਈਫੋਨਆਈਪੈਡਮੈਕਬੁੱਕ ਤੇ ਉਪਲੱਬਧ ਹੋਵੇਗੀ। ਇਸ ਲਈ ਉਪਭੋਗਤਾਵਾਂ ਨੂੰ ਮਹੀਨੇ ਚ 99 ਰੁਪਏ ਦਾ ਭੁਗਤਾਨ ਕਰਨਾ ਪਏਗਾ। ਹਾਲਾਂਕਿ ਕੰਪਨੀ ਸ਼ੁਰੂਆਤੀ ਸੱਤ ਦਿਨ ਇਸ ਦਾ ਇਸਤੇਮਾਲ ਮੁਫ਼ਤ ਦੇ ਰਹੀ ਹੈ।

ਐਪਲ ਨਿਊਜ਼ – ਕੀਮਤ 700 ਰੁਪਏ ਪ੍ਰਤੀ ਮਹੀਨਾਇਹ ਇੱਕ ਅਦਾਇਗੀ ਨਿਊਜ਼ ਗਾਹਕੀ ਸੇਵਾ ਹੈਜੋ ਸਿਰਫ ਅਮਰੀਕਾ ਤੇ ਕੈਨੇਡਾ ਤੱਕ ਸੀਮਤ ਹੈ। ਗਾਹਕੀ ਸੇਵਾ ਚ 300 ਰਸਾਲੇ ਅਤੇ ਅਦਾਇਗੀ ਵਾਲੀਆਂ ਖਬਰਾਂ ਦੀਆਂ ਗਾਹਕੀ ਹਨ ਜਿਨ੍ਹਾਂ ਚ ਬਹੁਤ ਸਾਰੇ ਵੱਡੇ ਅਖਬਾਰ ਵੀ ਸ਼ਾਮਲ ਹਨ।