ਵਾਹਨਾਂ ਨੂੰ ਤਾਂ ਛੱਡੋ ਭਾਰਤ ਵਿੱਚ ਪੈਦਲ ਯਾਤਰੀ ਵੀ ਸੁਰੱਖਿਅਤ ਨਹੀਂ। ਭਾਰਤ ਵਿੱਚ ਅਜੇ ਵੀ ਸੜਕ ਹਾਦਸਿਆਂ ਦੌਰਾਨ ਪੈਦਲ ਯਾਤਰੀਆਂ ਦੀ ਵਧੇਰੇ ਜਾਨ ਜਾਂਦੀ ਹੈ। ਇਹ ਸਭ ਸਰਕਾਰੀ ਅੰਕੜੇ ਬਿਆਨ ਕਰਦੇ ਹਨ। ਸਾਲ 2018 ਦੌਰਾਨ ਵਾਪਰੇ ਸੜਕ ਹਾਦਸਿਆਂ ਵਿੱਚ 22,656 ਪੈਦਲ ਰਾਹਗੀਰਾਂ ਦੀ ਮੌਤ ਹੋਈ।

ਸਰਕਾਰ ਨੇ ਇਹ ਵੀ ਮੰਨਿਆ ਹੈ ਕਿ ਇਨ੍ਹਾਂ ਵਿੱਚੋਂ 2015 ਦੀ ਮੌਤ ਸੜਕ ’ਤੇ ਪਏ ਟੋਇਆਂ ਕਾਰਨ ਹੋਏ ਹਾਦਸਿਆਂ ਵਿੱਚ ਹੋਈ ਸੀ। ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਟਰਾਂਸਪੋਰਟ ਤੇ ਹਾਈਵੇਅ ਮੰਤਰਾਲੇ ਨੇ ਇਹ ਖੁਲਾਸਾ ਕੀਤਾ।

ਮੰਤਰਾਲੇ ਨੇ ਰਾਜ ਸਭਾ ਵਿੱਚ ਦੱਸਿਆ ਕਿ ਸਾਲ 2017 ਵਿੱਚ ਇਹ ਗਿਣਤੀ 20457, 2016 ਵਿੱਚ 15746 ਤੇ 2015 ਵਿੱਚ 13894 ਸੀ, ਜਿਸ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੇ ਜਾਗਰੂਕਤਾ ਪ੍ਰੋਗਰਾਮਾਂ ਦੇ ਬਾਵਜੂਦ ਮੁਲਕ ਵਿੱਚ ਹਾਦਸਿਆਂ ਵਿੱਚ ਜਾਨਾਂ ਗੁਆਉਣ ਵਾਲੇ ਪੈਦਲ ਰਾਹਗੀਰਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।