ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਯਾਤਰੀ ਪੁਣੇ ਤੋਂ ਦਿੱਲੀ ਤਕ ਖ਼ੁਦ ਹਵਾਈ ਜਹਾਜ਼ ਉਡਾ ਲਿਆਇਆ। ਦਰਅਸਲ, ਅਸਮਾਨ ਵਿੱਚ ਧੁੰਦ ਪੈਣ ਕਾਰਨ ਉਡਾਣ ਵਿੱਚ ਦੇਰੀ ਹੋ ਰਹੀ ਸੀ। ਫਿਰ ਇਕ ਯਾਤਰੀ ਨੇ ਜਹਾਜ਼ ਦਾ ਸਟੇਅਰਿੰਗ ਸੰਭਾਲਿਆ ਤੇ ਸੁਰੱਖਿਅਤ ਲੈਂਡਿੰਗ ਕਰਵਾਈ। ਪੂਰਾ ਮਾਮਲਾ ਸ਼ਨੀਵਾਰ ਸਵੇਰ ਦਾ ਹੈ।

ਨਵੀਂ ਦਿੱਲੀ: ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਯਾਤਰੀ ਪੁਣੇ ਤੋਂ ਦਿੱਲੀ ਤਕ ਖ਼ੁਦ ਹਵਾਈ ਜਹਾਜ਼ ਉਡਾ ਲਿਆਇਆ। ਦਰਅਸਲ, ਅਸਮਾਨ ਵਿੱਚ ਧੁੰਦ ਪੈਣ ਕਾਰਨ ਉਡਾਣ ਵਿੱਚ ਦੇਰੀ ਹੋ ਰਹੀ ਸੀ। ਫਿਰ ਇਕ ਯਾਤਰੀ ਨੇ ਜਹਾਜ਼ ਦਾ ਸਟੇਅਰਿੰਗ ਸੰਭਾਲਿਆ ਤੇ ਸੁਰੱਖਿਅਤ ਲੈਂਡਿੰਗ ਕਰਵਾਈ। ਪੂਰਾ ਮਾਮਲਾ ਸ਼ਨੀਵਾਰ ਸਵੇਰ ਦਾ ਹੈ।

ਨਿਊਜ਼ ਏਜੰਸੀ ਅਨੁਸਾਰ ਬੀਤੇ ਸ਼ਨੀਵਾਰ ਸਵੇਰੇ ਇੰਡੀਗੋ ਦੀ ਉਡਾਣ ਨੇ ਪੁਣੇ ਤੋਂ ਦਿੱਲੀ ਆਉਣਆ ਸੀ ਪਰ ਉਡਾਣ ਤੋਂ ਪਹਿਲਾਂ ਹੀ ਏਅਰ ਲਾਈਨ ਮੈਨੇਜਮੈਂਟ ਨੂੰ ਦੱਸਿਆ ਗਿਆ ਕਿ ਦਿੱਲੀ ਏਅਰਪੋਰਟ ‘ਤੇ ਧੁੰਦ ਛਾਈ ਹੋਈ ਹੈ। ਹਾਲਾਂਕਿ, ਯਾਤਰੀ ਇਸ ਐਲਾਨ ਤੋਂ ਪਹਿਲਾਂ ਜਹਾਜ਼ ਵਿੱਚ ਸਵਾਰ ਹੋ ਗਏ ਸੀ। ਹਾਲਾਂਕਿ, ਅਜਿਹੀ ਸਥਿਤੀ ਵਿੱਚ ਸਿਰਫ ਕੈਟ-3ਬੀ ਦੀ ਸਿਖਲਾਈ ਪ੍ਰਾਪਤ ਪਾਇਲਟ ਹੀ ਜਹਾਜ਼ ਨੂੰ ਉਡਾਉਂਦੇ ਹਨ ਪਰ ਇਸ ਸਮੇਂ ਕੋਈ ਵੀ ਅਜਿਹਾ ਪਾਇਲਟ ਜਹਾਜ਼ ਵਿੱਚ ਮੌਜੂਦ ਨਹੀਂ ਸੀ।

ਉਸੇ ਸਮੇਂ, ਹਵਾਈ ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਨੇ ਜਹਾਜ਼ ਨੂੰ ਉਡਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਅਜਿਹੀ ਸਥਿਤੀ ਲਈ ਸਿੱਖਿਅਤ ਹੈ ਤੇ ਜਹਾਜ਼ ਦੀ ਉਡਾਣ ਭਰਨ ਵਿੱਚ ਵੀ ਸਮਰੱਥ ਹੈ। ਇਸ ਬੇਨਤੀ ਦੇ ਬਾਅਦ, ਉਸ ਨੂੰ ਸਾਰੀ ਪ੍ਰਕਿਰਿਆ ਵਿੱਚੋਂ ਲੰਘਣ ਦੇ ਬਾਅਦ ਜਹਾਜ਼ ਉਡਾਉਣ ਦੀ ਮਨਜ਼ੂਰੀ ਦਿੱਤੀ ਗਈ। ਇਸ ਤੋਂ ਬਾਅਦ ਯਾਤਰੀ ਜਹਾਜ਼ ਉਡਾ ਕੇ ਦਿੱਲੀ ਪਹੁੰਚਿਆ ਤੇ ਦਿੱਲੀ ਏਅਰਪੋਰਟ ‘ਤੇ ਸੁਰੱਖਿਅਤ ਲੈਂਡਿੰਗ ਕਰਵਾਈ।