ਮੌਸਮ ਵਿਭਾਗ ਨੇ ਮੰਗਲਵਾਰ ਨੂੰ ਪੱਛਮੀ ਗੜਬੜੀ ਕਰਕੇ ਅਗਲੇ ਦੋ ਦਿਨਾਂ ‘ਚ ਹਿਮਾਚਲ ਪ੍ਰਦੇਸ਼ ‘ਚ ਕੁਝ ਥਾਂਵਾਂ ‘ਤੇ ਬਾਰਸ਼ ਅਤੇ ਬਰਫਬਾਰੀ ਲਈ ਯੈਲੋ ਵੇਦਰ ਦੀ ਅਲਰਟ ਜਾਰੀ ਕੀਤਾ ਹੇ। ਮੌਸਮ ਵਿਭਾਗ ਗੰਭੀਰ ਜਾਂ ਖ਼ਤਰਨਾਕ ਮੌਸਮ ਬਾਰੇ ਜਨਤਾ ਨੂੰ ਸੂਚਿਤ ਕਰਨ ਦੇ ਲਈ ਕਲਰ-ਕੋਡੇਡ ਚੇਤਾਵਨੀ ਜਾਰੀ ਕੀਤੀ ਹੈ।

ਮੌਸਮ ਵਿਭਾਗ ਨੇ ਮੰਗਲਵਾਰ ਨੂੰ ਪੱਛਮੀ ਗੜਬੜੀ ਕਰਕੇ ਅਗਲੇ ਦੋ ਦਿਨਾਂ ‘ਚ ਹਿਮਾਚਲ ਪ੍ਰਦੇਸ਼ ‘ਚ ਕੁਝ ਥਾਂਵਾਂ ‘ਤੇ ਬਾਰਸ਼ ਅਤੇ ਬਰਫਬਾਰੀ ਲਈ ਯੈਲੋ ਵੇਦਰ ਦੀ ਅਲਰਟ ਜਾਰੀ ਕੀਤਾ ਹੇ। ਮੌਸਮ ਵਿਭਾਗ ਗੰਭੀਰ ਜਾਂ ਖ਼ਤਰਨਾਕ ਮੌਸਮ ਬਾਰੇ ਜਨਤਾ ਨੂੰ ਸੂਚਿਤ ਕਰਨ ਦੇ ਲਈ ਕਲਰਕੋਡੇਡ ਚੇਤਾਵਨੀ ਜਾਰੀ ਕੀਤੀ ਹੈ। ਅਜਿਹਾ ਮੌਸਮ ਜਿਸ ‘ਚ ਵਿਆਪਕ ਨੁਕਸਾਨ ਅਤੇ ਜਾਨਲੇਵਾ ਹੋਣ ਦੀ ਸੰਭਾਵਨਾ ਹੈ।

ਕਲਰਕੋਡੇਡ ਚੇਤਾਵਨੀਆਂ ‘ਚ ਯੇਲੋ ਸਭ ਤੋਂ ਘੱਟ ਖ਼ਤਰਨਾਕ ਹੈ। ਸ਼ਿਮਲਾ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ 27 ਅਤੇ 28 ਨਵੰਬਰ ਨੂੰ ਮੈਦਾਨੀ ਅਤੇ ਹੇਠਲੇ ਇਲਾਕਿਆਂ ‘ਚ ਵੱਖਵੱਖ ਥਾਂਵਾਂ ‘ਤੇ ਬਿਜਲੀ ਡਿੱਗਣ ਅਤੇ ਮੱਧ ਪਹਾੜੀ ਥਾਂਵਾਂ ‘ਤੇ ਬਾਰਸ਼ ਅਤੁ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

ਹਿਮਾਚਲ ਪ੍ਰਦੇਸ਼ ਦੇ ਉੱਚ ਇਲਾਕਿਆਂ ‘ਚ ਕੁਝ ਖੇਤਰਾਂ ‘ਚ ਮੰਗਲਵਾਰ ਨੂੰ ਬਰਫ਼ਬਾਰੀ ਹੋਈਜਦਕਿ ਹੋਰ ਥਾਂਵਾਂ ‘ਤੇ ਬਾਰਸ਼ ਹੋਈ ਜਿਸ ਨਾਲ ਪਾਰਾ ਹੇਠ ਚਲਿਆ ਗਿਆ ਹੈ। ਮੌਸਮ ਦੇ ਬਦਲਦੇ ਇਸ ਮਿਜਾਜ ‘ਚ ਪੂਰੇ ਹਿਮਾਚਲ ‘ਚ ਠੰਢ ਵਧ ਗਈ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਹਿਮਾਚਲ ਦੇ ਅੱਠ ਜ਼ਿਿਲ੍ਹਆਂ ‘ਚ ਯੇਲੋ ਵੇਦਰ ਦਾ ਅਲਰਟ ਜਾਰੀ ਕੀਤਾ ਸੀ।