ਮਹਾਰਾਸ਼ਟਰ ਚ ਸ਼ਿਵ ਸੈਨਾ-ਐਨਸੀਪੀ ਅਤੇ ਕਾਂਗਰਸ ਗਠਜੋੜ ਦੀ ਸਰਕਾਰ ‘ਚ ਉਧਵ ਠਾਕਰੇ ਮੁੱਖ ਮੰਤਰੀ ਹੋਣਗੇ । ਮੰਗਲਵਾਰ ਨੂੰ ਤਿੰਨਾਂ ਧਿਰਾਂ ਵੱਲੋਂ ਬੁਲਾਈ ਗਈ ਮੀਟਿੰਗ ਚ ਇਸ ਦਾ ਐਲਾਨ ਕੀਤਾ ਗਿਆ। ਐਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਮਹਾਵਿਕਸ ਅਘਾੜੀ ਦੇ ਨੁਮਾਇੰਦੇ ਰਾਜਪਾਲ ਬੀਸੀ ਕੋਸ਼ਯਾਰੀ ਨੂੰ ਮਿਲਣ ਰਾਜ ਭਵਨ ਜਾਣਗੇ। ਉਧਵ ਠਾਕਰੇ ਦਾ ਸਹੁੰ ਚੁੱਕ ਸਮਾਰੋਹ 28 ਨਵੰਬਰ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਹੋਵੇਗਾ। ਇਸ ਮੌਕੇ ਸ਼ਿਵ ਸੈਨਾ ਮੁਖੀ ਅਤੇ ਮਹਾ ਵਿਕਾਸ ਆਘੜੀ ਆਗੂ ਉਧਵ ਠਾਕਰੇ ਨੇ ਕਾਂਗਰਸ ਪ੍ਰਧਾਨ ਸੋਨੀਆ ਅਤੇ ਹੋਰ ਸਾਰੇ ਨੇਤਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਉਹ ਇੱਕ ਦਿਨ ਸੂਬੇ ਦੀ ਅਗਵਾਈ ਕਰਨਗੇ। ਤੁਸੀਂ ਸਾਰਿਆਂ ਦੁਆਰਾ ਦਿੱਤੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਿਆਰ ਹਾਂ। ਉਹ ਇਕ ਮੁੱਖ ਮੰਤਰੀ ਵਜੋਂ ਇਕੱਲੇ ਨਹੀਂ ਹਨ, ਤੁਸੀਂ ਸਾਰੇ ਇਕ ਮੁੱਖ ਮੰਤਰੀ ਵਜੋਂ ਉਸ ਦੇ ਨਾਲ ਹੋ। ਉਧਵ ਠਾਕਰੇ ਨੇ ਦੇਵੇਂਦਰ ਫੜਨਵੀਸ ਦੇ ਦੋਸ਼ਾਂ ਦਾ ਜਵਾਬ ਦੇਣ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਹਿੰਦੂ ਧਰਮ ਵਿੱਚ ਝੂਠ ਨਹੀਂ ਹੁੰਦਾ। ਜਦੋਂ ਸਾਡੀ ਲੋੜੀ ਸੀ ਤਾਂ ਤੁਸੀਂ ਸਾਨੂੰ ਗਲ਼ ਲਾਇਆ ਤੇ ਜਦੋਂ ਲੋੜ ਨਹੀਂ ਹੈ ਤਾਂ ਛੱਡ ਦਿੱਤਾ। ਤੁਸੀਂ ਸਾਨੂੰ ਦੂਰ ਰੱਖਣ ਦੀ ਕੋਸ਼ਿਸ਼ ਕੀਤੀ।ਦੱਸਣਯੋਗ ਹੈ ਕਿ ਉਧਵ ਠਾਕਰੇ ਆਪਣੇ ਪਰਿਵਾਰ ਵਿੱਚੋਂ ਪਹਿਲੇ ਅਜਿਹੇ ਵਿਅਕਤੀ ਹਨ ਜੋ ਸੂਬੇ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ ।