ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਮੌਸਮ ‘ਚ ਲੋਕ ਸਿੰਘਾੜੇ ਖਾਣ ਦੇ ਬੇਹੱਦ ਸ਼ੌਕੀਨ ਹੁੰਦੇ ਹਨ। ਦੱਸ ਦੇਈਏ ਕਿ ਛੱਪੜ ‘ਚ ਉੱਗਣ ਵਾਲੇ ਸਿੰਘਾੜੇ ਜਿੰਨੇ ਖਾਣ ‘ਚ ਸੁਆਦ ਹੁੰਦੇ ਹਨ, ਉਨੇ ਹੀ ਇਹ ਸਿਹਤ ਲਈ ਵੀ ਫ਼ਾਇਦੇਮੰਦ ਹਨ। ਇਹ ਸਿਹਤ ਨੂੰ ਕਈ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਸਿੰਘਾੜਿਆਂ ਨੂੰ ਕੁੱਝ ਲੋਕ ਕੱਚਾ ਖਾਣਾ ਪਸੰਦ ਕਰਦੇ ਹਨ ਅਤੇ ਕੁੱਝ ਪਕਾ ਕੇ ਅਤੇ ਕੁੱਝ ਸਬਜ਼ੀ ਬਣਾ ਕੇ ਖਾਂਦੇ ਹਨ। ਸਿੰਘਾੜਿਆਂ ‘ਚ ਵਾਇਟਾਮਿਨ A, B, C, ਕੈਲਸ਼ੀਅਮ ਅਤੇ ਖਣਿਜ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਅਸੀਂ ਤੁਹਾਨੂੰ ਸਿੰਘਾੜੇ ਖਾਣ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ – ਸਿੰਘਾੜੇ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ‘ਚ ਬੇਹੱਦ ਲਾਹੇਵੰਦ ਹੁੰਦੇ ਹਨ। ਬਵਾਸੀਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਸਿੰਘਾੜਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਨੱਕ ਦੀ ਨਕਸੀਰ ਲਈ ਫ਼ਾਇਦੇਮੰਦ – ਨੱਕ ਦੀ ਨਕਸੀਰ ਫ਼ੱਟਣ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ‘ਚ ਸਿੰਘਾੜੇ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਨੱਕ ਦੀ ਨਕਸੀਰ ਮਤਲਬ ਨੱਕ ‘ਚੋਂ ਖ਼ੂਨ ਦਾ ਆਉਣਾ। ਨਕਸੀਰ ਫ਼ੱਟਣ ਦੀ ਸਮੱਸਿਆ ‘ਚ ਸਿੰਘਾੜੇ ਖਾਣ ਨਾਲ ਨੱਕ ‘ਚੋਂ ਖੂਨ ਆਉਣਾ ਬੰਦ ਹੋ ਜਾਂਦਾ ਹੈ।
ਦਮੇ ਦੇ ਰੋਗੀਆਂ ਲਈ ਫ਼ਾਇਦੇਮੰਦ – ਦਮਾ ਰੋਗੀਆਂ ਲਈ ਸਿੰਘਾੜੇ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੇ। ਦਮੇ ਦੇ ਰੋਗੀ ਨੂੰ ਇੱਕ ਚੱਮਚਾ ਸਿੰਘਾੜਿਆਂ ਦੇ ਆਟੇ ਨੂੰ ਠੰਡੇ ਪਾਣੀ ਮਿਲਾ ਕੇ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਸੜਨ ਵਾਲੀ ਥਾਂ ਲਈ ਵੀ ਸਿੰਘਾੜੇ ਹੁੰਦੇ ਨੇ ਲਾਹੇਵੰਦ – ਸ਼ਰੀਰ ਦੀ ਸੜਨ ਨੂੰ ਦੂਰ ਕਰਨ ਲਈ ਸਿੰਘਾੜਿਆਂ ਦੀ ਵੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਵੇਲ ਨੂੰ ਪੀਸ ਕੇ ਜਲਣ ਵਾਲੀ ਥਾਂ ‘ਤੇ ਲਗਾਓ।
ਅੱਖਾਂ ਲਈ ਫ਼ਾਇਦੇਮੰਦ – ਸਿੰਘਾੜੇ ਅੱਖਾਂ ਲਈ ਵੀ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਸਿੰਘਾੜਿਆਂ ‘ਚ ਵਿਟਾਮਿਨ-ਏ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਰੋਜ਼ਾਨਾ ਸਿੰਘਾੜੇ ਖਾਣ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ।