ਮੈਗੀ ਖਾਣੀ ਤਾਂ ਸਾਰਿਆਂ ਨੂੰ ਹੀ ਬਹੁਤ ਪਸੰਦ ਹੁੰਦੀ ਹੈ। ਬੱਚੇ ਇਸ ਨੂੰ ਬਹੁਤ ਖ਼ੁਸ਼ੀ-ਖ਼ੁਸ਼ੀ ਖਾਣਾ ਪਸੰਦ ਕਰਦੇ ਹਨ, ਪਰ ਇਸ ਹਫ਼ਤੇ ਅਸੀਂ ਤੁਹਾਨੂੰ ਮੈਗੀ ਮਸਾਲਾ ਟਿੱਕੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਇਸ ਨੂੰ ਆਪਣੇ ਘਰ ‘ਚ ਆਏ ਮਹਿਮਾਨ ਲਈ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
ਪਾਣੀ – 440 ਮਿਲੀਲਿਟਰ
ਮੈਗੀ ਨੂਡਲਜ਼ – 115 ਗ੍ਰਾਮ
ਉਬਲੇ ਆਲੂ – 250 ਗ੍ਰਾਮ
ਪਿਆਜ਼ – 70 ਗ੍ਰਾਮ
ਉਬਲੀ ਹੋਈ ਗਾਜਰ – 90 ਗ੍ਰਾਮ
ਬ੍ਰੈੱਡ ਸਲਾਈਸਿਜ਼ – 80 ਗ੍ਰਾਮ
ਧਨੀਆ – ਇੱਕ ਵੱਡਾ ਚੱਮਚ
ਚਾਟ ਮਸਾਲਾ – ਇੱਕ ਛੋਟਾ ਚੱਮਚ
ਨਮਕ – ਇੱਕ ਛੋਟਾ ਚੱਮਚ
ਮੈਗੀ ਮਸਾਲਾ – ਡੇਢ ਚੱਮਚ
ਤੇਲ – ਫ਼੍ਰਾਈ ਕਰਨ ਲਈ
ਬਣਾਉਣ ਦੀ ਵਿਧੀ-
ਇੱਕ ਪੈਨ ‘ਚ 440 ਮਿਲੀਲਿਟਰ ਪਾਣੀ ਗਰਮ ਕਰੋ ਅਤੇ ਉਸ ਵਿੱਚ 115 ਗ੍ਰਾਮ ਮੈਗੀ ਨੂਡਲਜ਼ ਪਾ ਕੇ ਉਬਾਲ ਲਓ। ਹੁਣ ਇੱਕ ਬਾਊਲ ‘ਚ 250 ਗ੍ਰਾਮ ਉਬਲੇ ਆਲੂ, 70 ਗ੍ਰਾਮ ਪਿਆਜ਼, 90 ਗ੍ਰਾਮ ਉਬਲੀ ਹੋਈ ਗਾਜਰ, 80 ਗ੍ਰਾਮ ਬ੍ਰੈੱਡ ਸਲਾਈਸਿਜ਼ ਪਾ ਕੇ ਚੰਗੀ ਤਰ੍ਹਾਂ ਮਿਲਾਓ। ਉਸ ਤੋਂ ਬਾਅਦ ਇਸ ਵਿੱਚ ਉਬਲੀ ਹੋਈ ਮੈਗੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਫ਼ਿਰ ਇੱਕ ਵੱਡਾ ਚੱਮਚ ਧਨੀਆ, ਇੱਕ ਛੋਟਾ ਚੱਮਚ ਚਾਟ ਮਸਾਲਾ, ਇੱਕ ਛੋਟਾ ਚੱਮਚ ਨਮਕ, ਡੇਢ ਚੱਮਚ ਮੈਗੀ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਆਪਣੇ ਹੱਥ ‘ਚ ਥੋੜ੍ਹਾ ਜਿਹਾ ਮਿਸ਼ਰਣ ਲੈ ਕੇ ਉਸ ਨੂੰ ਰੋਲ ਕਰਦੇ ਹੋਏ ਟਿੱਕੀ ਦੀ ਸ਼ੇਪ ਦਿਓ। ਪੈਨ ‘ਚ ਕੁੱਝ ਤੇਲ ਗਰਮ ਕਰੋ ਅਤੇ ਤਿਆਰ ਮਿਸ਼ਰਣ ਨੂੰ ਇਸ ਵਿੱਚ ਪਾ ਕੇ ਸੁਨਹਿਰਾ ਭੂਰਾ ਅਤੇ ਖਸਤਾ ਹੋਣ ਤਕ ਫ਼੍ਰਾਈ ਕਰੋ। ਹੁਣ ਇਸ ਨੂੰ ਬਾਹਰ ਕੱਢ ਕੇ ਐਬਜ਼ੌਰਬਿੰਗ ਪੇਪਰ ‘ਤੇ ਰੱਖੋ। ਤੁਹਾਡੀ ਗਰਮਾ-ਗਰਮ ਮੈਗੀ ਮਸਾਲਾ ਟਿੱਕੀ ਤਿਆਰ ਹੈ। ਇਸ ਨੂੰ ਕੈਚਅਪ ਨਾਲ ਸਰਵ ਕਰੋ।