ਨਿੰਮ ਦੀਆਂ ਪੱਤੀਆਂ ਜਿਵੇਂ ਸਾਡੀ ਸਿਹਤ ਲਈ ਫ਼ਾਇਦੇਮੰਦ ਹਨ ਉਸੇ ਤਰ੍ਹਾਂ ਨਿੰਮ ਦਾ ਤੇਲ ਵੀ ਸਾਡੇ ਲਈ ਬਹੁਤ ਲਾਭਦਾਇਕ ਹੈ। ਨਿੰਮ ਦੇ ਪੇੜ ‘ਤੇ ਲੱਗਣ ਵਾਲੇ ਫ਼ਲ ‘ਚੋਂ ਨਿੰਮ ਦਾ ਤੇਲ ਨਿਕਲਦਾ ਹੈ। ਨਿੰਮ ‘ਚ ਐਂਟੀ-ਬੈਕਟੀਰੀਆ, ਐਂਟੀ-ਫ਼ੰਗਲ, ਐਂਟੀ-ਔਕਸੀਡੈਂਟ ਤੇ ਐਂਟੀਪਰੋਟੋਜੋਅਲ ਦੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ। ਆਯੁਰਵੈਦ ‘ਚ ਨਿੰਮ ਨੂੰ ਇੱਕ ਦਵਾਈ ਦੇ ਤੌਰ ‘ਤੇ ਵਰਤਿਆ ਜਾਂਦਾ ਹੈ। ਬਹੁਤ ਸਾਰੀਆਂ ਆਯੂਰਵੈਦਿਕ ਦਵਾਈਆਂ ਅਤੇ ਬਿਊਟੀ ਉਤਪਾਦਾਂ ‘ਚ ਨਿੰਮ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ।
ਖਾਰਸ਼ ਦੀ ਸਮੱਸਿਆ – ਨਿੰਮ ਦਾ ਤੇਲ ਚਮੜੀ ਲਈ ਬਹੁਤ ਫ਼ਾਇਦੇਮੰਦ ਹੈ। ਇਹ ਚਮੜੀ ਦੀਆਂ ਕਈ ਸਮੱਸਿਆ ਜਿਵੇਂ ਮੁਹਾਂਸੇ, ਰੋਸੇਸੀਆ, ਖੁੱਜਲੀ, ਸਰਾਇਸਿਸ ਨੂੰ ਠੀਕ ਕਰਦਾ ਹੈ। ਚਮੜੀ ‘ਤੇ ਖਾਰਸ਼ ਹੋ ਜਾਣ ‘ਤੇ ਨਿੰਮ ਦੇ ਤੇਲ ਦੀ ਮਾਲਸ਼ ਕਰੋ, ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।
ਮੁਹਾਂਸਿਆਂ ਤੋਂ ਛੁਟਕਾਰਾ – ਮੁਹਾਸਿਆਂ ਤੋਂ ਛੁਟਕਾਰਾ ਪਾਉਣ ਲਈ ਦੋ ਤੋਂ ਤਿੰਨ ਨਿੰਮ ਦੇ ਤੇਲ ਦੀਆਂ ਬੂੰਦਾਂ ਨੂੰ ਪਾਣੀ ‘ਚ ਮਿਲਾ ਕੇ ਰੂੰ ਨਾਲ ਚਿਹਰੇ ਦੇ ਮੁਹਾਸਿਆਂ ਵਾਲੀ ਥਾਂ ‘ਤੇ ਲਗਾਓ। ਅਜਿਹਾ ਕਰਨ ਨਾਲ ਤੁਹਾਨੂੰ ਰਾਹਤ ਮਿਲੇਗੀ ਅਤੇ ਚਿਹਰਾ ਸਾਫ਼ ਹੋ ਜਾਵੇਗਾ।
ਸਿੱਕਰੀ ਤੋਂ ਛੁਟਕਾਰਾ – ਨਿੰਮ ਦਾ ਤੇਲ ਵਾਲਾ ਲਈ ਕਾਫ਼ੀ ਫ਼ਾਇਦੇਬੰਦ ਹੈ ਜੋ ਤੁਹਾਨੂੰ ਸਿੱਕਰੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ। ਨਿੰਮ ਦੇ ਤੇਲ ਨੂੰ ਨਾਰੀਅਲ ਦੇ ਤੇਲ, ਨਿੰਬੂ ਦੇ ਰੱਸ ਅਤੇ ਪਾਣੀ ‘ਚ ਮਿਲਾ ਕੇ ਇੱਕ ਮੋਟਾ ਪੇਸਟ ਬਣਾ ਲਵੋ। ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ ‘ਚ ਲਗਾਉਣ ਤੋਂ ਬਾਅਦ ਕੁੱਝ ਸਮਾਂ ਰੱਖ ਕੇ ਇਸ ਨੂੰ ਧੋ ਲਓ। ਹਫ਼ਤੇ ‘ਚ ਅਜਿਹਾ ਤਿੰਨ ਵਾਰ ਕਰਨ ਨਾਲ ਵਾਲਾਂ ਚੋਂ ਸਿੱਕਰੀ ਘੱਟ ਹੋ ਜਾਵੇਗੀ।
ਦੋ ਮੂੰਹੇ ਵਾਲਾ ਦੀ ਸਮੱਸਿਆ – ਸਿਰ ‘ਤੇ ਨਿੰਮ ਦੇ ਤੋਲ ਦੀ ਵਰਤੋਂ ਕਰਨ ਨਾਲ ਵਾਲਾਂ ‘ਚ ਨਮੀ ਬਣੀ ਰਹਿੰਦੀ ਹੈ। ਇਸ ਨਾਲ ਦੋ ਮੂੰਹੇ ਵਾਲਾਂ ਦੀ ਸਮੱਸਿਆ ਤੋਂ ਬਹੁਤ ਜਲਦ ਛੁਟਕਾਰਾ ਮਿਲ ਜਾਂਦਾ ਹੈ।
ਦਾਣਿਆਂ ਤੋਂ ਛੁਟਕਾਰਾ – ਜੇਕਰ ਤੁਹਾਡੇ ਸ਼ਰੀਰ ‘ਤੇ ਦਾਣੇ ਹੋ ਰਹੇ ਹਨ ਤਾਂ ਨਿੰਮ ਦੇ ਤੇਲ ਦੀਆਂ ਕੁੱਝ ਬੂੰਦਾ ਆਪਣੇ ਨਹਾਉਣ ਵਾਲੇ ਗਰਮ ਪਾਣੀ ‘ਚ ਪਾਓ। ਨਿੰਮ ਦੇ ਤੇਲ ਵਾਲੇ ਪਾਣੀ ਨਾਲ ਨਹਾਉਣ ਨਾਲ ਤੁਹਾਨੂੰ ਦਾਣਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
ਜ਼ਖ਼ਮਾਂ ਦੀ ਸਮੱਸਿਆ – ਨਿੰਮ ਦੇ ਤੇਲ ‘ਚ ਐਂਟੀ-ਸਪੌਟਿੰਗ ਗੁਣ ਪਾਏ ਜਾਂਦੇ ਹਨ ਜੋ ਤੁਹਾਡੇ ਸ਼ਰੀਰ ‘ਤੇ ਹੋਣ ਵਾਲੇ ਜ਼ਖ਼ਮਾਂ ਨੂੰ ਠੀਕ ਕਰਨ ‘ਚ ਮਦਦ ਕਰਦੇ ਹਨ। ਜ਼ਖ਼ਮ ਵਾਲੀ ਜਗ੍ਹਾ ਨੂੰ ਐਂਟੀ-ਸੈਪਟਿਕ ਸਾਬੁਣ ਨਾਲ ਧੋ ਕੇ ਉਸ ‘ਤੇ ਨਿੰਮ ਦਾ ਤੇਲ ਲਗਾ ਲਓ। ਇਸ ਨਾਲ ਜ਼ਖਮ ਜਲਦੀ ਠੀਕ ਹੋ ਜਾਵੇਗਾ।