ਅਕਾਉਂਟ ਹੈਕਿੰਗ ਦੀਆਂ ਵਧਦੀਆਂ ਘਟਨਾਵਾਂ ਨਾਲ ਹਰ ਕੋਈ ਪ੍ਰੇਸ਼ਾਨ ਹੈ। ਇਸ ਤਰ੍ਹਾਂ ਦੇ ਕ੍ਰਾਈਮ ਨਾਲ ਸੈਲੀਬ੍ਰਿਟੀਜ਼ ਵੀ ਕਾਫੀ ਪ੍ਰੇਸ਼ਾਨ ਹੁੰਦੇ ਹਨ। ਹਾਲ ਹੀ ‘ਚ ਟੀਵੀ ਐਕਟਰਸ ਤੇਜਸਵੀ ਪ੍ਰਕਾਸ਼ ਦਾ ਵ੍ਹੱਟਸਐਪ ਅਕਾਉਂਟ ਹੈਕ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਅਸ਼ਲੀਲ ਵੀਡੀਓ ਭੇਜ ਦਿੱਤੇ।

ਮੁੰਬਈਅਕਾਉਂਟ ਹੈਕਿੰਗ ਦੀਆਂ ਵਧਦੀਆਂ ਘਟਨਾਵਾਂ ਨਾਲ ਹਰ ਕੋਈ ਪ੍ਰੇਸ਼ਾਨ ਹੈ। ਇਸ ਤਰ੍ਹਾਂ ਦੇ ਕ੍ਰਾਈਮ ਨਾਲ ਸੈਲੀਬ੍ਰਿਟੀਜ਼ ਵੀ ਕਾਫੀ ਪ੍ਰੇਸ਼ਾਨ ਹੁੰਦੇ ਹਨ। ਹਾਲ ਹੀ ‘ਚ ਟੀਵੀ ਐਕਟਰਸ ਤੇਜਸਵੀ ਪ੍ਰਕਾਸ਼ ਦਾ ਵ੍ਹੱਟਸਐਪ ਅਕਾਉਂਟ ਹੈਕ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਅਸ਼ਲੀਲ ਵੀਡੀਓ ਭੇਜ ਦਿੱਤੇ।

ਤੇਜਸਵੀ ਨੇ ਇੱਕ ਪੋਰਟਲ ਨਾਲ ਗੱਲ ਕਰਦੇ ਹੋਏ ਦੱਸਿਆ, “ਜਿਸ ਵਿਅਕਤੀ ਨੇ ਮੇਰਾ ਫੋਨ ਹੈਕ ਕੀਤਾ ਹੈ। ਉਹ ਮੇਰੇ ਕਾਨਟੈਕਟਸ ਦੇ ਨਾਲ ਦੋਸਤੀ ਭਰੇ ਲਹਿਜ਼ੇ ‘ਚ ਗੱਲ ਕਰ ਰਿਹਾ ਹੈ ਤੇ ਇੱਕ ਲਿੰਕ ਸ਼ੇਅਰ ਕਰ ਰਿਹਾ ਹੈ ਤੇ ਵੀਡੀਓ ਕਾਲ ਦੇ ਰਿਸਪਾਂਸ ‘ਚ ਅਸ਼ਲੀਲ ਵੀਡੀਓ ਨਜ਼ਰ ਆ ਰਹੇ ਹਨ।”

ਐਕਟਰਸ ਨੇ ਦੱਸਿਆ ਕਿ ਉਸ ਨੂੰ ਇੱਕ ਫੋਨ ਆਇਆ ਜਿਸ ਨੇ ਪ੍ਰੇਸ਼ਾਨ ਕਰ ਦਿੱਤਾ। ਉਸ ਨੇ ਕਿਹਾ, “ਐਤਵਾਰ ਨੂੰ ਮੈਂ ਮੀਰਾ ਰੋਡ ‘ਚ ਸ਼ੂਟਿੰਗ ਕਰ ਰਹੀ ਸੀ। ਅਚਾਨਕ ਮੈਨੂੰ ਸੈੱਟ ‘ਤੇ ਇਸ ਵੀਡੀਓ ਕਾਲ ਆਈਜਿੱਥੇ ਮੈਂ ਕਈ ਲੋਕਾਂ ਨਾ ਘਿਰੀ ਹੋਈ ਸੀ। ਜਿਵੇਂ ਹੀ ਮੈਂ ਕਾਲ ਦਾ ਰਿਸਪਾਂਸ ਕੀਤਾ ਤਾਂ ਮੈਂ ਸਕਰੀਨ ‘ਤੇ ਨਿਊਡ ਵਿਅਕਤੀ ਵੇਖਿਆ। ਇਸ ਤੋਂ ਬਾਅਦ ਮੈਂ ਡਰ ਗਈ।”

ਤੇਜਸਵੀ ਦਾ ਕਹਿਣਾ ਹੈ ਕਿ ਉਸ ਦੇ ਦੋਸਤਾਂ ਤੇ ਉਸ ਨਾਲ ਕੰਮ ਕਰਨ ਵਾਲਿਆਂ ਨੂੰ ਵੀ ਇਸ ਤਰ੍ਹਾਂ ਦੇ ਕਈ ਫੋਨ ਆਏ। ਇਸ ਦੀ ਸ਼ਿਕਾਇਤ ਉਸ ਨੇ ਸਾਈਬਰ ਕ੍ਰਾਈਮ ਸੈੱਲ ਨੂੰ ਦਿੱਤੀ ਹੈ। ਦੱਸ ਦਈਏ ਕਿ ਤੇਜਸਵੀ ਤੋਂ ਇਲਾਵਾ ਕਰਨ ਸੰਗਿਨੀ ‘ਚ ਉਸ ਨਾਲ ਕੰਮ ਕਰ ਚੁੱਕੇ ਆਸ਼ਿਮ ਗੁਲਾਟੀ ਦਾ ਵ੍ਹੱਟਸਐਪ ਅਕਾਉਂਟ ਵੀ ਹੈਕ ਕੀਤਾ ਗਿਆ ਹੈ।