ਗੌਰੀ ਖ਼ਾਨ ਨੇ ਅੱਜ ਸਵੇਰੇ ਹੀ ਇੱਕ ਤਸਵੀਰ ਸ਼ੇਅਰ ਕੀਤੀ ਜਿਸ ‘ਚ ਉਸ ਦਾ ਪੂਰਾ ਪਰਿਵਾਰ ਇਕੱਠੇ ਨਜ਼ਰ ਆ ਰਿਹਾ ਹੈ। ਤਸਵੀਰ ‘ਚ ਸ਼ਾਹਰੁਖ ਖ਼ਾਨ, ਸੁਹਾਨਾ ਖ਼ਾਨ, ਆਰਯਨ ਖ਼ਾਨ, ਅਬਰਾਮ ਤੇ ਖੁਦ ਗੌਰੀ ਵੀ ਨਜ਼ਰ ਆ ਰਹੀ ਹੈ।

ਮੁੰਬਈਗੌਰੀ ਖ਼ਾਨ ਨੇ ਅੱਜ ਸਵੇਰੇ ਹੀ ਇੱਕ ਤਸਵੀਰ ਸ਼ੇਅਰ ਕੀਤੀ ਜਿਸ ‘ਚ ਉਸ ਦਾ ਪੂਰਾ ਪਰਿਵਾਰ ਇਕੱਠੇ ਨਜ਼ਰ ਆ ਰਿਹਾ ਹੈ। ਤਸਵੀਰ ‘ਚ ਸ਼ਾਹਰੁਖ ਖ਼ਾਨਸੁਹਾਨਾ ਖ਼ਾਨਆਰਯਨ ਖ਼ਾਨਅਬਰਾਮ ਤੇ ਖੁਦ ਗੌਰੀ ਵੀ ਨਜ਼ਰ ਆ ਰਹੀ ਹੈ। ਤਸਵੀਰ ਦੇ ਨਾਲ ਉਸ ਨੇ ਕੈਪਸ਼ਨ ‘ਚ ਲਿਖਿਆ, “ਇੱਕ ਫਰੇਮ ‘ਚ ਯਾਦਾਂ ਨੂੰ ਕੈਦ ਕਰ ਲੈਣ ਦੀ ਕੋਸ਼ਿਸ਼।”

ਹੁਣ ਗੌਰੀ ਦੀ ਇਸ ਤਸਵੀਰ ਨੂੰ ਖੁਦ ਕਿੰਗ ਖ਼ਾਨ ਨੇ ਰੀਟਵੀਟ ਕੀਤਾ ਹੈ। ਉਨ੍ਹਾਂ ਨੇ ਤਸਵੀਰ ਨੂੰ ਰੀਟਵੀਟ ਕਰਦੇ ਹੋਏ ਲਿਖਿਆ, “ਕਈ ਸਾਲਾਂ ‘ਚ ਮੈਂ ਇੱਕ ਚੰਗਾ ਮਕਾਨ ਬਣਾਇਆ…ਗੌਰੀ ਨੇ ਇੱਕ ਚੰਗਾ ਘਰ ਬਣਾਇਆਪਰ ਮੈਨੂੰ ਸੱਚ ‘ਚ ਲੱਗਦਾ ਹੈ ਕਿ ਅਸੀਂ ਦੋਵੇਂ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ ‘ਚ ਬੈਸਟ ਹਾਂ।”

ਇਹ ਤਸਵੀਰ ਕਿੱਥੇ ਦੀ ਹੈ, ਇਹ ਜਾਣਕਾਰੀ ਤਾਂ ਨਹੀਂ, ਪਰ ਕਿਹਾ ਜਾ ਰਿਹਾ ਹੈ ਕਿ ਕਿੰਗ ਖ਼ਾਨ ਫੈਮਿਲੀ ਟ੍ਰਿਪ ‘ਤੇ ਵਿਦੇਸ਼ ਗਏ ਸੀ। ਦੱਸ ਦਈਏ ਕਿ ਹਾਲ ਹੀ ‘ਚ ਸ਼ਾਹਰੁਖ ਪਰਿਵਾਰ ਨਾਲ ਮਾਲਦੀਪਸ ਗਏ ਸੀ ਜਿੱਥੇ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸੀ।