ਝਾਕੜੀ ਥਾਣਾ ਖੇਤਰ ਦੇ ਅਧੀਨ ਜਿਊਰੀ ਗਨਵੀ ਸੰਪਰਕ ਮਾਰਗ ‘ਤੇ ਪੇੜੀ ਨਾਲ ਨਾਂ ਦੇ ਸਥਾਨ ‘ਤੇ ਇੱਕ ਬਲੈਰੋ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਪਿਉ ਤੇ ਪੁੱਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਬਾਪ-ਬੇਟੇ ਦੀ ਮੌਤ ਮੌਕੇ ‘ਤੇ ਹੋ ਗਈ ਜਦਕਿ ਚਾਲਕ ਸਮੇਤ ਦੋ ਜਣੇ ਗੰਭੀਰ ਜ਼ਖ਼ਮੀ ਹੋਏ।

ਸ਼ਿਮਲਾ: ਝਾਕੜੀ ਥਾਣਾ ਖੇਤਰ ਦੇ ਅਧੀਨ ਜਿਊਰੀ ਗਨਵੀ ਸੰਪਰਕ ਮਾਰਗ ‘ਤੇ ਪੇੜੀ ਨਾਲ ਨਾਂ ਦੇ ਸਥਾਨ ‘ਤੇ ਇੱਕ ਬਲੈਰੋ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਪਿਉ ਤੇ ਪੁੱਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਬਾਪ-ਬੇਟੇ ਦੀ ਮੌਤ ਮੌਕੇ ‘ਤੇ ਹੋ ਗਈ ਜਦਕਿ ਚਾਲਕ ਸਮੇਤ ਦੋ ਜਣੇ ਗੰਭੀਰ ਜ਼ਖ਼ਮੀ ਹੋਏ।

ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਪਰ ਰਾਹ ਵਿੱਚ ਹੀ ਇੱਕ ਦੀ ਮੌਤ ਹੋ ਗਈ। ਚੌਥੇ ਜ਼ਖ਼ਮੀ ਨੂੰ ਰਾਮਪੁਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਦਰਅਸਲ ਗੱਡੀ ਸੜਕ ਤੋਂ ਲੁੜਕ ਕੇ ਗਹਿਰੀ ਖੱਡ ਵਿੱਚ ਜਾ ਡਿੱਗੀ। ਗੱਡੀ ਵਿੱਚ ਚਾਲਕ ਸਮੇਤ ਕੁੱਲ 4 ਜਣੇ ਸਵਾਰ ਸਨ ਜੋ ਗਾਨਵੀ ਤੋਂ ਜਿਊਰੀ ਵੱਲ ਜਾ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਸੜਕ ਤੰਗ ਹੋਣ ਕਰਕੇ ਕਿਸੇ ਦੂਜੀ ਗੱਡੀ ਨੂੰ ਪਾਸ ਦੇਣ ਲੱਗਿਆਂ ਬਲੈਰੋ ਸੜਕ ਤੋਂ ਲੁੜਕ ਗਈ।