ਅਯੁੱਧਿਆ ਕੇਸ ਦੀ ਸੁਣਵਾਈ ਆਖਰੀ ਪੜਾਅ ’ਚ ਦਾਖ਼ਲ: ਸ਼ਹਿਰ ‘ਚ ਧਾਰਾ 144 ਲਾਗੂ !

ਰਾਮ ਜਨਮਭੂਮੀ ਬਾਬਰੀ ਮਸਜਿਦ ਜ਼ਮੀਨ ਵਿਵਾਦ ਮਾਮਲੇ ਦੀ ਸੁਣਵਾਈ ਅੱਜ ਸੋਮਵਾਰ ਤੋਂ ਆਖਰੀ ਤੇ ਅਹਿਮ ਪੜਾਅ ਵਿੱਚ ਦਾਖ਼ਲ ਹੋ ਜਾਵੇਗੀ। ਸੁਪਰੀਮ ਕੋਰਟ ਭਲਕੇ ਦਸਹਿਰੇ ਦੀ ਇਕ ਹਫ਼ਤੇ ਦੀ ਛੁੱਟੀ ਮਗਰੋਂ ਮਾਮਲੇ ਦੀ ਸੁਣਵਾਈ ਕਰੇਗੀ। ਸਿਖਰਲੀ ਅਦਾਲਤ ਨੇ ਸਾਰੀਆਂ ਸਬੰਧਤ ਧਿਰਾਂ ਨੂੰ 17 ਅਕਤੂਬਰ ਤਕ ਆਪਣੀਆਂ ਦਲੀਲਾਂ ਮੁਕੰਮਲ ਕਰਨ ਲਈ ਕਿਹਾ ਹੋਇਆ ਹੈ ਤਾਂ ਕਿ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੂੰ ਆਪਣਾ ਫੈਸਲਾ ਲਿਖਣ ਲਈ ਇਕ ਮਹੀਨੇ ਦਾ ਸਮਾਂ ਮਿਲ ਸਕੇ। ਬੈਂਚ ਦੀ ਅਗਵਾਈ ਕਰ ਰਹੇ ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਪ੍ਰਸ਼ਾਸ਼ਨ ਵੱਲੋਂ ਕੇਸ ਦੀ ਸੁਣਵਾਈ ਤੇ ਤਿਉਹਾਰਾਂ ਨੁੰ ਵੇਖਦਿਆਂ ਅਯੁੱਧਿਆ ‘ਚ ਧਾਰਾ 144 ਲਗਾਈ ਗਈ ਹੈ ਤੇ ਭਾਰੀ ਫੋਰਸ ਤੈਨਾਤ ਹੈ ਤੇ ਹੋਰ ਸੁਰੱਖਿਆ ਬਲਾਂ ਦੀ ਮੰਗ ਕੀਤੀ ਗਈ ਹੈ ।
ਅਦਾਲਤ ਦੀ ਕਾਰਵਾਈ ਨੂੰ ਵੇਖਦਿਆਂ ਕਿਹਾ ਜਾ ਰਿਹਾ ਹੈ ਕਿ ਨਵੰਬਰ ਦੇ ਅੱਧ ‘ਚ ਇਸ ਦਾ ਫੈਸਲਾ ਆ ਸਕਦਾ ਹੈ ।