ਪਾਕਿਸਤਾਨ ਵੱਲੋਂ ਸਰਹੱਦ ‘ਤੇ ਫੇਰ ਗੋਲੀਬਾਰੀ, ਇੱਕ ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਕੱਲ੍ਹ ਐਲਓਸੀ ਕੋਲ ਪਾਕਿਸਤਾਨ ਵੱਲੋਂ ਗੋਲੀਬਾਰੀ ‘ਚ ਇੱਕ ਜਵਾਨ ਸ਼ਹੀਦ ਹੋ ਗਿਆ। ਇੰਨਾ ਹੀ ਨਹੀਂ, ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ‘ਚ ਵੀ ਪਾਕਿਸਤਾਨੀ ਗੋਲੀਬਾਰੀ ‘ਚ ਦੋ ਜਵਾਨ ਜ਼ਖ਼ਮੀ ਹੋਏ ਹਨ।

ਜੰਮੂਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਜੰਮੂਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਕੱਲ੍ਹ ਐਲਓਸੀ ਕੋਲ ਪਾਕਿਸਤਾਨ ਵੱਲੋਂ ਗੋਲੀਬਾਰੀ ‘ਚ ਇੱਕ ਜਵਾਨ ਸ਼ਹੀਦ ਹੋ ਗਿਆ। ਇੰਨਾ ਹੀ ਨਹੀਂਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ‘ਚ ਵੀ ਪਾਕਿਸਤਾਨੀ ਗੋਲੀਬਾਰੀ ‘ਚ ਦੋ ਜਵਾਨ ਜ਼ਖ਼ਮੀ ਹੋਏ ਹਨ।

ਅਧਿਕਾਰੀਆਂ ਮੁਤਾਬਕ, “ਅੱਜਕੱਲ ਸਵੇਰੇ 5:50 ਵਜੇ ਤੋਂ 7:30 ਵਜੇ ਤਕ ਨੌਸ਼ੇਰਾ ਸੈਕਟਰ ‘ਚ ਸੀਜ਼ਫਾਈਰ ਦੀ ਉਲੰਘਣਾ ਹੋਈ।” ਰੱਖਿਆ ਮਾਮਲਿਆਂ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਦੇ ਸੈਨਿਕਾਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਸੈਨਿਕ ਦਾ ਨਾਂ ਨਾਇਕ ਸੁਭਾਸ਼ ਥਾਪਾ ਹੈ ਜੋ 25 ਸਾਲ ਦਾ ਸੀ। ਥਾਪਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਭਾਰਤ ਨੇ ਪਾਕਿਸਤਾਨ ਸਾਹਮਣੇ ਐਲਓਸੀ ‘ਤੇ ਸੀਜ਼ਫਾਈਰ ਉਲੰਘਣ ਦੌਰਾਨ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ ਚੁੱਕਿਆ ਹੈ। ਇਸ ਦੇ ਨਾਲ ਹੀ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਸੈਨਾ ਨੇ ਪੁੰਝ ਜ਼ਿਲ੍ਹੇ ‘ਚ ਗੋਲੀਬਾਰੀ ਦੌਰਾਨ ਸਕੂਲੀ ਬੱਚਿਆਂ ਨੂੰ ਬਚਾਇਆ ਸੀ।

ਸੂਤਰਾਂ ਮੁਤਾਬਕ ਜੁਲਾਈ ‘ਚ ਗੋਲੀਬਾਰੀ ਦੀ 296, ਅਗਸਤ ‘ਚ 307 ਅਤੇ ਸਤੰਬਰ ‘ਚ 292 ਮਾਮਲੇ ਹੋਏ ਹਨ। ਸਤੰਬਰ ‘ਚ ਮੋਰਟਾਰ ਅਤੇ ਭਾਰੀ ਹਥਿਆਰਾਂ ਦੇ ਇਸਤੇਮਾਲ ਦੇ 61 ਮਾਮਲੇ ਵੀ ਰਿਕਾਰਡ ਕੀਤੇ ਗਏ ਹਨ।