ਸੁਆਦੀ ਰਾਮ ਲੱਡੂ

ਰਾਮ ਲੱਡੂ ਹਮੇਸ਼ਾ ਤੁਹਾਨੂੰ ਗਲੀ ਮੁੱਹਲੇ ਅਤੇ ਬਾਜ਼ਾਰ ‘ਚ ਵਿਕਦੇ ਦਿਖ ਜਾਣਗੇ। ਗੋਲ-ਗੋਲ ਰਾਮ ਲੱਡੂ ਜਦੋਂ ਖਾਣ ਲਈ ਮਿਲਦੇ ਹਨ ਤਾਂ ਮਜ਼ਾ ਹੀ ਆ ਜਾਂਦਾ ਹੈ। ਤੁਸੀਂ ਵੀ ਇਨ੍ਹਾਂ ਰਾਮ ਲੱਡੂਆਂ ਨੂੰ ਆਸਾਨੀ ਨਾਲ ਆਪਣੇ ਘਰ ‘ਚ ਬਣਾ ਸਕਦੇ ਹੋ। ਇਹ ਸੁਆਦ ਹੁੰਦੇ ਹਨ ਅਤੇ ਨਾਲ ਹੀ ਜੇਕਰ ਇਹ ਚਾਹ ਨਾਲ ਗਰਮ-ਗਰਮ ਖਾਧੇ ਜਾਣ ਤਾਂ ਮੂੰਹ ਦਾ ਸੁਆਦ ਵੱਧ ਜਾਂਦਾ ਹੈ। ਰਾਮ ਲੱਡੂ ਨੂੰ ਬਣਾਉਣ ਲਈ ਤੁਹਾਨੂੰ ਦੋ ਤਰ੍ਹਾਂ ਦੀਆਂ ਦਾਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਮੂੰਗ ਦੀ ਦਾਲ ਅਤੇ ਛੋਲਿਆਂ ਦੀ ਦਾਲ ਨੂੰ ਪੀਸ ਕੇ ਰਾਮ ਲੱਡੂ ਨੂੰ ਬਣਾਇਆ ਜਾ ਸਕਦਾ ਹੈ। ਜਾਣੋ ਰਾਮ ਲੱਡੂ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ: ਧੁਲੀ ਮੂੰਗ ਦੀ ਦਾਲ 200 ਗ੍ਰਾਮ, ਛੋਲਿਆਂ ਦੀ ਦਾਲ 100 ਗ੍ਰਾਮ, ਲੂਣ ¾ ਚੱਮਚ ਜਾਂ ਸੁਆਦ ਅਨੁਸਾਰ, ਹਰੀ ਮਿਰਚ 2-3 ਬਾਰੀਕ ਕੱਟੀਆਂ ਹੋਈਆਂ। ਅਦਰਕ ਇੱਕ ਮੋਟਾ ਟੁਕੜਾ ਬਾਰੀਕ ਕੱਟਿਆ ਹੋਇਆ, ਹਰਾ ਧਨੀਆ ਇੱਕ ਚੱਮਚ, ਰਿਫ਼ਾਈਨਡ ਤੇਲ ਤਲਣ ਲਈ
ਵਿਧੀ: ਸਭ ਤੋਂ ਪਹਿਲਾਂ ਛੋਲਿਆਂ ਦੀ ਦਾਲ ਅਤੇ ਮੂੰਗ ਦੀ ਦਾਲ ਨੂੰ ਸਾਫ਼ ਕਰ ਕੇ ਸਾਫ਼ ਪਾਣੀ ‘ਚ 5-6 ਘੰਟਿਆਂ ਲਈ ਰੱਖ ਦਿਓ। ਫ਼ਿਰ ਦਾਲ ਨੂੰ ਮਿਕਸੀ ‘ਚ ਪੀਸ ਲਓ ਅਤੇ ਕਿਸੇ ਬਰਤਨ ‘ਚ ਕੱਢ ਕੇ ਰੱਖ ਲਓ। ਹੁਣ ਇਸ ਦਾਲ ‘ਚ ਲੂਣ, ਹਰੀ ਮਿਰਚ, ਅਦਰਕ ਅਤੇ ਹਰਾ ਧਨੀਆ ਮਿਲਾ ਕੇ ਚੰਗੀ ਤਰ੍ਹਾਂ ਨਾਲ ਫ਼ੈਂਟ ਲਓ। ਫ਼ਿਰ ਕੜ੍ਹਾਈ ‘ਚ ਤੇਲ ਪਾ ਕੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਹੱਥਾਂ ਨਾਲ ਦਾਲ ਦੇ ਪੇਸਟ ਦਾ ਗੋਲ ਸਾਈਜ਼ ਬਣਾ ਕੇ ਕੜ੍ਹਾਈ ‘ਚ ਪਾ ਦਿਓ। ਇਸੇ ਤਰ੍ਹਾਂ ਸਾਰੇ ਰਾਮ ਲੱਡੂ ਤਿਆਰ ਕਰ ਕੇ ਕੜ੍ਹਾਈ ‘ਚ ਪਾ ਕੇ ਤਲੋ।