ਜਰਖੜ ਹਾਕੀ ਅਕੈਡਮੀ ਦਾ ਪੰਜਾਬ ਯੂਨੀਵਰਸਿਟੀ ਦੀ ਟੀਮ ਨੂੰ ਸਹਾਰਾ

ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੀਆਂ ਪ੍ਰਾਪਤੀਆਂ ਵਿੱਚ ਉਸ ਵੇਲੇ ਇੱਕ ਹੋਰ ਵਾਧਾ ਹੋਇਆ ਜਦੋਂ ਅੰਡਰ 14 ਸਾਲ ਵਿੱਚ ਪੰਜਾਬ ਸਕੂਲ ਹਾਕੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਜਰਖੜ ਹਾਕੀ ਅਕੈਡਮੀ ਦੇ 9 ਟ੍ਰੇਨੀ ਖਿਡਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਲਈ ਚੁਣੇ ਗਏ ਹਨ।

ਲੁਧਿਆਣਾ: ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੀਆਂ ਪ੍ਰਾਪਤੀਆਂ ਵਿੱਚ ਉਸ ਵੇਲੇ ਇੱਕ ਹੋਰ ਵਾਧਾ ਹੋਇਆ ਜਦੋਂ ਅੰਡਰ 14 ਸਾਲ ਵਿੱਚ ਪੰਜਾਬ ਸਕੂਲ ਹਾਕੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਜਰਖੜ ਹਾਕੀ ਅਕੈਡਮੀ ਦੇ 9 ਟ੍ਰੇਨੀ ਖਿਡਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਲਈ ਚੁਣੇ ਗਏ ਹਨ।

ਜਰਖੜ ਹਾਕੀ ਅਕੈਡਮੀ ਦੇ 12 ਟ੍ਰੇਨੀ ਖਿਡਾਰੀਆਂ ਦੀ ਬਦੌਲਤ ਪੰਜਾਬ ਯੂਨੀਵਰਸਿਟੀ ਦਾ ਅੰਤਰ ਕਾਲਜ ਹਾਕੀ ਮੁਕਾਬਲਾ ਜਿੱਤਿਆ। ਇਹ ਲਗਾਤਾਰ ਉਸ ਦੀ 7ਵੀਂ ਚੈਂਪੀਅਨ ਜਿੱਤ ਸੀ। ਅੰਤਰ ਕਾਲਜ ਮੁਕਾਬਲੇ ਵਿੱਚ ਗੁਰੂਸਰ ਸੁਧਾਰ ਕਾਲਜ ਨੇ ਪੀਯੂ ਕੈਂਪਸ ਚੰਡੀਗੜ੍ਹ ਨੂੰ 12-0, ਨਾਰੰਗਵਾਲ ਕਾਲਜ ਨੂੰ 17-1,ਖਾਲਸਾ ਕਾਲਜ ਚੰਡੀਗੜ੍ਹ ਨੂੰ 2-1 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜੋ ਟੀਮ ਚੁਣੀ ਗਈ ਹੈ, ਉਸ ਵਿੱਚ ਜਰਖੜ ਹਾਕੀ ਅਕੈਡਮੀ ਦੇ ਨੌਂ ਟ੍ਰੇਨੀ ਖਿਡਾਰੀ ਚੁਣੇ ਗਏ ਹਨ। ਇਨ੍ਹਾਂ ਵਿੱਚ ਕਪਤਾਨ ਅਜੇਪਾਲ ਸਿੰਘ, ਲਵਜੀਤ ਸਿੰਘ, ਰਘਵੀਰ ਸਿੰਘ ਡੰਗੋਰਾ, ਦਲਜੀਤ ਸਿੰਘ ਮੁਕੇਸ਼ ਕੁਮਾਰ, ਅਜੇ ਕੁਮਾਰ, ਗੁਰਿੰਦਰ ਸਿੰਘ ਵੜੈਚ, ਰਵੀਦੀਪ ਸਿੰਘ ਸ਼ਾਮਲ ਹਨ। ਯੂਨੀਵਰਸਿਟੀ ਦੀ ਟੀਮ ਨਵੀਂ ਦਿੱਲੀ ਵਿੱਚ ਹੋਣ ਵਾਲੀ ਉੱਤਰ ਜ਼ੋਨ ਅੰਤਰ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ।