ਅਲਸੀ ਦੀ ਪਿੰਨੀ

ਸਮੱਗਰੀ
ਅਲਸੀ – 500 ਗ੍ਰਾਮ
ਕਣਕ ਦਾ ਆਟਾ – 500 ਗ੍ਰਾਮ
ਦੇਸੀ ਘਿਓ – 500 ਗ੍ਰਾਮ
ਗੁੜ ਜਾਂ ਚੀਨੀ – 800 ਗ੍ਰਾਮ
ਕਾਜੂ – 100 ਗ੍ਰਾਮ
ਬਦਾਮ – 100 ਗ੍ਰਾਮ
ਕਿਸ਼ਮਿਸ਼ – 1 ਚੱਮਚ
ਵਿਧੀ
ਅਲਸੀ ਨੂੰ ਸੁੱਕੀ ਕੜ੍ਹਾਹੀ ‘ਚ ਪਾਓ। ਜਦੋਂ ਚਟਕਣ ਲੱਗ ਜਾਵੇ ਤਾਂ ਇਸ ਨੂੰ ਉਤਾਰ ਕੇ ਮਿਕਸੀ ‘ਚ ਪੀਸ ਲਓ। ਕਣਕ ਦੇ ਆਟੇ ਨੂੰ ਵੀ ਬ੍ਰਾਊਨ ਹੋਣ ਤਕ ਭੁੰਨੋ। ਭੁੰਨੇ ਹੋਏ ਆਟੇ ਨੂੰ ਕਿਸੇ ਥਾਲੀ ‘ਚ ਕੱਢ ਕੇ ਰੱਖ ਲਓ। ਕਾਜੂ, ਬਦਾਮ ਅਤੇ ਕਿਸ਼ਮਿਸ਼ ਨੂੰ ਬਰੀਕ ਕੱਟ ਲਓ (ਤੁਸੀਂ ਅਲਸੀ ‘ਚ ਮੂੰਗਫ਼ਲੀ ਦੀਆਂ ਗਿਰੀਆਂ ਵੀ ਪਾ ਸਕਦੇ ਹੋ) ਹੁਣ ਗੁੜ ਜਾਂ ਚੀਨੀ ਦੀ ਜਿੰਨੀ ਮਾਤਰਾ ਹੈ, ਉਸ ਤੋਂ ਅੱਧੀ ਮਾਤਰਾ ‘ਚ ਪਾਣੀ ਪਾ ਕੇ ਚਾਸ਼ਣੀ ਬਣਨ ਲਈ ਰੱਖ ਦਿਓ। ਇਸ ਨੂੰ ਉਂਗਲੀ ਨਾਲ ਚਿਪਕਾ ਕੇ ਦੇਖੋ। ਜਦੋਂ ਇਸ ‘ਚੋਂ ਤਾਰਾਂ ਨਿਕਲਣ ਲੱਗ ਜਾਣ ਤਾਂ ਸੇਕ ਬੰਦ ਕਰ ਦਿਓ। ਦੇਸੀ ਘਿਓ ਨੂੰ ਵੀ ਗਰਮ ਕਰ ਕੇ ਚਾਸ਼ਣੀ ‘ਚ ਮਿਲਾ ਦਿਓ। ਹੁਣ ਇਸ ‘ਚ ਭੁੰਨਿਆ ਹੋਇਆ ਆਟਾ, ਭੁੰਨੀ ਹੋਈ ਅਲਸੀ, ਕੱਟੇ ਹੋਏ ਮੇਵੇ ਪਾ ਕੇ ਇਸ ਨੂੰ ਮਿਲਾਓ। ਜਦੋਂ ਇਹ ਮਿਕਸਚਰ ਥੋੜ੍ਹਾ ਠੰਡਾ ਹੋ ਜਾਵੇ ਤਾਂ ਇਸ ਦੇ ਲੱਡੂ ਬਣਾ ਕੇ ਤਿਆਰ ਕਰ ਲਓ। ਅਲਸੀ ਦੀ ਪਿੰਨੀ ਤਿਆਰ ਹੈ।