ਮਹਾਰਾਸ਼ਟਰ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਲਿਸਟ

ਮਹਾਰਾਸ਼ਟਰ— ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਸਰਕਰਾ ਨੇ 125 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। 21 ਅਕਤੂਬਰ ਨੂੰ ਚੋਣਾਂ ਹੋਣਗੀਆਂ। ਸੂਬੇ ਦੀਆਂ ਕੁੱਲ 288 ਸੀਟਾਂ ‘ਤੇ ਵੋਟਾਂ ਪੈਣਗੀਆਂ। ਇੱਥੇ ਭਾਜਪਾ ਅਤੇ ਸ਼ਿਵ ਸੈਨਾ ਮਿਲ ਕੇ ਚੋਣਾਂ ਲੜਨਗੇ। ਪਾਰਟੀ ਨੇ 12 ਮੌਜੂਦਾ ਵਿਧਾਇਕਾ ਨੂੰ ਟਿਕਟ ਨਹੀਂ ਦਿੱਤੀ ਹੈ, ਜਦਕਿ 52 ਵਿਧਾਇਕਾਂ ਨੂੰ ਫਿਰ ਤੋਂ ਟਿਕਟ ਮਿਲੀ ਹੈ। ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਗਪੁਰ ਸਾਊਥ ਵੈਸਟ ਤੋਂ ਚੋਣ ਲੜਨਗੇ।
ਭਾਜਪਾ ਦੀ ਜਾਰੀ ਲਿਸਟ ਮੁਤਾਬਕ ਚੰਦਰਕਾਤ ਪਾਟਿਲ ਨੂੰ ਕੋਥਰੂਡ ਤੋਂ ਟਿਕਟ ਮਿਲੀ ਹੈ। ਇਸ ਤੋਂ ਇਲਾਵਾ ਸ਼ਿਵਾਜੀ ਮਹਾਰਾਜ ਦੇ ਪਰਿਵਾਰ ਤੋਂ ਸ਼ਿਵੇਂਦਰ ਸਿੰਘ ਨੂੰ ਟਿਕਟ ਮਿਲੀ ਹੈ, ਉਹ ਸਤਾਰਾ ਤੋਂ ਚੋਣ ਲੜਨਗੇ।