ਇੱਕ ਸ਼ਿਵਸੈਨਿਕ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਪੂਰਾ ਕਰਾਂਗਾ: ਠਾਕਰੇ

ਮੁੰਬਈ—ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਹੋ ਰਹੀ ਦੇਰੀ ਦੌਰਾਨ ਸ਼ਿਵਸੈਨਾ ਮੁਖੀ ਊਧਵ ਠਾਕੁਰੇ ਨੇ ਅੱਜ ਭਾਵ ਸ਼ਨੀਵਾਰ ਨੂੰ ਕਿਹਾ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਗੱਲਬਾਤ ਹੋ ਰਹੀ ਹੈ ਅਤੇ ਆਖਰੀ ਫੈਸਲੇ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਸ਼ਿਵ ਸੈਨਿਕ (ਪਾਰਟੀ ਵਰਕਰਾਂ) ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਉਣ ਦਾ ਆਪਣੇ ਪਿਤਾ ਅਤੇ ਸ਼ਿਵਸੈਨਾ ਦੇ ਸਾਬਕਾ ਮੁਖੀ ਮਹਿਰੂਮ ਬਾਲਠਾਕਰੇ ਨਾਲ ਕੀਤਾ ਵਾਅਦਾ ਪੂਰਾ ਕਰਨਗੇ। ਦੱਸ ਦੇਈਏ ਕਿ ਅੱਜ ਊਧਵ ਠਾਕਰੇ ਇੱਥੇ ਬਾਂਦਰਾ ‘ਚ ਰੰਗ ਸ਼ਰਦਾ ਆਡੀਟੋਰੀਅਮ ‘ਚ ਪਾਰਟੀ ਵਰਕਰਾਂ ਅਤੇ ਚੋਣਾਂ ‘ਚ ਪਾਰਟੀ ਦੇ ਟਿਕਟ ਦੇ ਚਾਹਵਾਨ ਲੋਕਾਂ ਨੂੰ ਸੰਬੋਧਿਤ ਕਰ ਰਹੇ ਸੀ। ਠਾਕਰੇ ਨੇ ਕਿਹਾ ਕਿ ਮੈਂ ਇੱਕ ਸ਼ਿਵਸੈਨਿਕ ਨੂੰ ਮਹਾਰਾਸ਼ਟਰ ਦਾ ਮੁਖੀ ਬਣਾਵਾਂਗਾ। ਮੈਂ ਇਹ ਵਾਅਦਾ ਪੂਰਾ ਕਰਨ ਲਈ ਬਾਲਸਾਹਿਬ ਤੋਂ ਵਚਨ ਲਿਆ ਹੈ।”
ਉਨ੍ਹਾਂ ਨੇ ਕਿਹਾ ਕਿ ਮੈਂ ਮਹਾਰਾਸ਼ਟਰ ‘ਚ ਸੱਤਾ ਚਾਹੁੰਦਾ ਹਾਂ ਕਿ ਲਿਹਾਜ਼ਾ ਮੈਂ ਸਾਰੀਆਂ 288 ਸੀਟਾਂ ਦੀਆਂ ਟਿਕਟਾਂ ਦੇ ਚਾਹਵਾਨ ਨੂੰ ਬੁਲਾਇਆ ਹੈ। ਮੈਂ ਸਾਰੇ ਚੁਣੇ ਖੇਤਰਾਂ ‘ਚ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ। ਜੇਕਰ ਗਠਜੋੜ ਹੁੰਦਾ ਹੈ ਤਾਂ ਸ਼ਿਵਸੈਨ, ਭਾਜਪਾ ਉਮੀਦਵਾਰਾਂ ਦੀ ਜਿੱਤ ਪੱਕੀ ਕਰੇਗੀ ਪਰ ਸ਼ਿਵਸੈਨਾ ਦੇ ਉਮੀਦਵਾਰਾਂ ਨੂੰ ਵੀ ਭਾਜਪਾ ਦਾ ਸਮਰੱਥਨ ਮਿਲਣਾ ਚਾਹੀਦਾ ਹੈ। ਐੱਨ. ਸੀ. ਪੀ ਨੇਤਾ ਅਜਿਤ ਪਵਾਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਊਧਵ ਠਾਕੁਰੇ ਨੇ ਕਿਹਾ, ”ਮੈਂ ਰਾਜਨੀਤੀ ਛੱਡ ਕੇ ਕਿਸਾਨੀ ਨਹੀਂ ਕਰਾਂਗਾ। ਮੈਂ ਸ਼ਿਵਸੈਨਿਕ ਦੇ ਰੂਪ ‘ਚ ਕੰਮ ਕਰਾਂਗਾ।”