12 ਜ਼ਿਲ੍ਹਿਆਂ ‘ਚ ਭਾਰੀ ਬਾਰਸ਼ ਦੀ ਚੇਤਾਵਨੀ

ਫਸਲਾਂ ਪੱਕ ਕੇ ਤਿਆਰ ਹਨ ਪਰ ਵਿਗੜਦੇ ਮੌਸਮ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਪੰਜਾਬ ਸਣੇ ਉੱਤਰੀ ਭਾਰਤ ਵਿੱਚ ਬਾਰਸ਼ ਦਾ ਕੋਈ ਬਾਹਲਾ ਖਤਰਾ ਨਹੀਂ ਪਰ ਮੱਧ ਪ੍ਰਦੇਸ਼ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ਵਿੱਚ ਕੁਝ ਖਿੱਤਿਆਂ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ ਪਰ ਕੋਈ ਖਤਰੇ ਵਾਲੀ ਗੱਲ਼ ਨਹੀਂ।

ਭੁਪਾਲ: ਫਸਲਾਂ ਪੱਕ ਕੇ ਤਿਆਰ ਹਨ ਪਰ ਵਿਗੜਦੇ ਮੌਸਮ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਪੰਜਾਬ ਸਣੇ ਉੱਤਰੀ ਭਾਰਤ ਵਿੱਚ ਬਾਰਸ਼ ਦਾ ਕੋਈ ਬਾਹਲਾ ਖਤਰਾ ਨਹੀਂ ਪਰ ਮੱਧ ਪ੍ਰਦੇਸ਼ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ਵਿੱਚ ਕੁਝ ਖਿੱਤਿਆਂ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ ਪਰ ਕੋਈ ਖਤਰੇ ਵਾਲੀ ਗੱਲ਼ ਨਹੀਂ।

ਉਧਰ, ਮੱਧ ਪ੍ਰਦੇਸ਼ ਦੇ 12 ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਚੰਗੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਅਰਬ ਸਾਗਰ ਤੇ ਬੰਗਾਲੀ ਦੀ ਖਾੜੀ ਤੋਂ ਆ ਰਹੀ ਨਮੀ ਕਰਕੇ ਸੂਬੇ ਵਿੱਚ ਰੁਕ-ਰੁਕ ਕੇ ਬਾਰਸ਼ ਦਾ ਦੌਰ ਜਾਰੀ ਹੈ।

ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਅਨੂਪਪੁਰ, ਨਰਸਿੰਹਪੁਰ, ਛਿੰਦਵਾੜਾ ਤੇ ਸਿਵਨੀ ਸਣੇ 12 ਜ਼ਿਲ੍ਹਿਆਂ ਵਿੱਚ ਤੇਜ਼ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਉਧਰ, 27 ਤੇ 28 ਸਤੰਬਰ ਨੂੰ ਹਿਮਾਚਲ ਵਿੱਚ ਬਾਰਸ਼ ਦੀ ਚੇਤਾਵ ਨੀ ਦਿੱਤੀ ਗਈ ਹੈ। ਇਸ ਦਾ ਅਸਰ ਪੰਜਾਬ ਦੇ ਮੌਸਮ ‘ਤੇ ਵੀ ਵੇਖਣ ਨੂੰ ਮਿਲੇਗਾ।