ਟਰੱਕ ਡਰਾਈਵਰ ਦਾ ਕੱਟਿਆ 6.4 ਲੱਖ ਦਾ ਚਲਾਨ, ਹੁਣ ਤਕ ਦਾ ਸਭ ਤੋਂ ਵੱਡਾ ਰਿਕਾਰਡ

ਚੰਡੀਗੜ੍ਹ: ਜਦੋਂ ਤੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਕੀਤੇ ਗਏ ਹਨ, ਉਦੋਂ ਤੋਂ ਮਹਿੰਗੇ ਚਲਾਨਾਂ ਬਾਰੇ ਲਗਾਤਾਰ ਰਿਪੋਰਟਾਂ ਆ ਰਹੀਆਂ ਹਨ ਪਰ ਉੜੀਸਾ ਦੇ ਸੰਬਲਪੁਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਚਲਾਨ ਕੱਟਿਆ ਗਿਆ ਹੈ। ਟ੍ਰੈਫਿਕ ਨਿਯਮਾਂ ਨੂੰ ਤੋੜਨ ‘ਤੇ ਨਾਗਾਲੈਂਡ ਦੇ ਇੱਕ ਟਰੱਕ ਡਰਾਈਵਰ ਨੂੰ 6,53,100 ਰੁਪਏ ਜ਼ੁਰਮਾਨਾ ਲਾਇਆ ਗਿਆ ਹੈ।

ਉੜੀਸਾ ਟਰਾਂਸਪੋਰਟ ਵਿਭਾਗ ਨੇ ਕੁੱਲ 7 ਟ੍ਰੈਫਿਕ ਨਿਯਮਾਂ ਨੂੰ ਤੋੜਨ ਲਈ ਪੁਰਾਣੇ ਮੋਟਰ ਵਹੀਕਲ ਐਕਟ ਤਹਿਤ ਇਹ ਚਲਾਨ ਕੱਟਿਆ ਹੈ। ਹਾਸਲ ਜਾਣਕਾਰੀ ਮੁਤਾਬਕ ਟਰੱਕ ਮਾਲਕ ਸ਼ੈਲੇਸ਼ ਸ਼ੰਕਰ ਲਾਲ ਗੁਪਤਾ ਪਿਛਲੇ ਪੰਜ ਸਾਲਾਂ ਤੋਂ ਟੈਕਸ ਨਹੀਂ ਦੇ ਰਿਹਾ ਸੀ। ਇਸ ਦੇ ਨਾਲ ਹੀ ਉਹ ਟ੍ਰੈਫਿਕ ਨਿਯਮਾਂ ਦੀ ਵੀ ਉਲੰਘਣਾ ਕਰ ਰਿਹਾ ਸੀ। ਇਹ ਚਲਾਨ 10 ਅਗਸਤ ਨੂੰ ਕੱਟਿਆ ਗਿਆ ਸੀ ਪਰ ਮਾਮਲਾ ਸ਼ੁੱਕਰਵਾਰ ਨੂੰ ਸਾਹਮਣੇ ਆਇਆ।

ਇਸ ਤੋਂ ਪਹਿਲਾਂ ਦਿੱਲੀ ਵਿੱਚ ਟਰਾਂਸਪੋਰਟ ਵਿਭਾਗ ਦੀ ਇਨਫੋਰਸਮੈਂਟ ਟੀਮ ਨੇ ਬੁੱਧਵਾਰ ਦੇਰ ਸ਼ਾਮ ਨੂੰ ਹਰਿਆਣਾ ਨੰਬਰ ਦੇ ਇੱਕ ਟਰੱਕ ਦਾ 2,005,00 ਰੁਪਏ ਦਾ ਚਲਾਨ ਕੱਟਿਆ ਸੀ, ਜਿਸ ਨੂੰ ਉਦੋਂ ਦੇਸ਼ ਦਾ ਸਭ ਤੋਂ ਵੱਡਾ ਟ੍ਰੈਫਿਕ ਚਲਾਨ ਦੱਸਿਆ ਜਾ ਰਿਹਾ ਸੀ। ਇਹ ਚਲਾਨ ਰੋਹਿਨੀ ਦੇ ਜੀਟੀ ਕਰਨਾਲ ਰੋਡ ‘ਤੇ ਮੁਕਰਬਾ ਚੌਕ ‘ਤੇ ਕੱਟਿਆ ਗਿਆ ਸੀ।