ਸਮੱਗਰੀ
ਤਿੰਨ ਅੰਡੇ, ਅੱਧਾ ਕੱਪ ਬੂਰਾ ਖੰਡ, ਇੱਕ ਕੱਪ ਮੈਦਾ, ਦੋ ਚੱਮਚ ਵੈਨੀਲਾ ਐਸੈਂਸ, ਦੋ ਟੀਸਪੂਨ ਗਰਮ ਪਾਣੀ, ਲੋੜ ਅਨੁਸਾਰ ਮਿਕਸਡ ਫ਼ਰੂਟ ਜੈਮ, ਛਿੜਕਣ ਲਈ ਆਈਸਿੰਗ ਸ਼ੂਗਰ ਜਾਂ ਪਾਊਡਰ ਸ਼ੂਗਰ।
ਵਿਧੀ
ਸਭ ਤੋਂ ਪਹਿਲਾਂ ਓਵਨ ਨੂੰ 180 ਡਿਗਰੀ ਸੈਲਸੀਅਸ ‘ਤੇ ਪ੍ਰੀਹੀਟ ਕਰੋ। ਰੋਲ ਬਣਾਉਣ ਵਾਲੇ ਪੈਨ ‘ਤੇ ਥੋੜ੍ਹਾ ਜਿਹਾ ਤੇਲ ਲਗਾ ਕੇ ਬਟਰ ਪੇਪਰ ਲਗਾ ਲਓ ਅਤੇ ਉਸ ‘ਤੇ ਥੋੜ੍ਹਾ ਜਿਹਾ ਹੋਰ ਤੇਲ ਲਗਾ ਲਓ। ਉਸ ਤੋਂ ਬਾਅਦ ਪੇਪਰ ‘ਤੇ ਥੋੜ੍ਹਾ ਜਿਹਾ ਮੈਦਾ ਪਾ ਕੇ ਫ਼ੈਲਾਓ ਅਤੇ ਬਾਕੀ ਦਾ ਮੈਦਾ ਪੈਨ ਨੂੰ ਪਲਟ ਕੇ ਛੱਡ ਦਿਓ ਅਤੇ ਫ਼ਿਰ ਇਸ ਨੂੰ ਕਿਨਾਰੇ ‘ਤੇ ਰੱਖ ਦਿਓ। ਹੁਣ ਇੱਕ ਬੌਲ ‘ਚ ਅੰਡੇ ਪਾ ਕੇ ਚੰਗੀ ਤਰ੍ਹਾਂ ਫ਼ੈਂਟੋ। ਫ਼ਿਰ ਉਸ ‘ਚ ਪਾਊਡਰ ਸ਼ੂਗਰ ਮਿਲਾ ਕੇ ਦੁਬਾਰਾ ਫ਼ੈਂਟੋ। ਇਸ ਪਿੱਛੋਂ ਵੈਨੀਲਾ ਐਸੈਂਸ ਅਤੇ ਹਲਕਾ ਗਰਮ ਪਾਣੀ ਪਾ ਕੇ ਹਿਲਾਓ।
ਫ਼ਿਰ ਉਸ ‘ਚ ਮੈਦਾ ਛਾਣ ਕੇ ਪਾਓ ਅਤੇ ਓਦੋਂ ਤੱਕ ਮਿਕਸ ਕਰੋ ਜਦੋਂ ਤਕ ਕਿ ਇਹ ਅੰਡੇ ਦੇ ਘੋਲ ਨਾਲ ਮਿਕਸ ਨਾ ਹੋ ਜਾਏ। ਘੋਲ ਨਾ ਤਾਂ ਬਹੁਤਾ ਸੰਘਣਾ ਹੋਵੇ ਅਤੇ ਨਾ ਹੀ ਬਹੁਤਾ ਪਤਲਾ। ਇਸ ਮੈਦੇ ਦੇ ਘੋਲੇ ਨੂੰ ਤਿਆਰ ਕੀਤੇ ਪੈਨ ‘ਚ ਪਾ ਕੇ ਫ਼ੈਲਾਓ। ਫ਼ਿਰ ਇਸ ਨੂੰ 10 ਤੋਂ 12 ਮਿੰਟਾਂ ਤਕ ਠੰਡਾ ਹੋਣ ਲਈ ਰੱਖੋ। ਜਦੋਂ ਇਹ ਬੇਕ ਹੋ ਜਾਏ ਤਾਂ ਇਸ ਨੂੰ ਕੱਢ ਕੇ ਦੋ ਮਿੰਟ ਤਕ ਠੰਡਾ ਹੋਣ ਲਈ ਰੱਖ ਦਿਓ। ਹੁਣ ਟੇਬਲ ‘ਤੇ ਇੱਕ ਬਟਰ ਪੇਪਰ ਫ਼ੈਲਾਓ ਅਤੇ ਉਸ ‘ਤੇ ਮੈਦਾ ਛਿੜਕੋ। ਇਸ ਪੇਪਰ ‘ਤੇ ਬੇਕ ਕੀਤਾ ਗਿਆ ਮੈਦੇ ਵਾਲਾ ਰੋਲ ਪੈਨ ਨਾਲ ਪਲਟੋ। ਪੇਪਰ ਨੂੰ ਹੌਲੀ ਜਿਹੇ ਕੱਢ ਲਓ। ਹੁਣ ਮੈਦੇ ਵਾਲੇ ਰੋਲ ‘ਤੇ ਚੰਗੀ ਤਰ੍ਹਾਂ ਚੱਮਚ ਨਾਲ ਜੈਮ ਲਗਾਓ। ਜਦੋਂ ਜੈਮ ਲੱਗ ਜਾਏ ਤਾਂ ਇਸ ਨੂੰ ਹੌਲੀ-ਹੌਲੀ ਰੋਲ ਕਰਨਾ ਸ਼ੁਰੂ ਕਰ ਦਿਓ। ਜਦੋਂ ਇਹ ਰੋਲ ਹੋ ਜਾਏ ਤਾਂ ਉੱਪਰੋਂ ਆਈਸਿੰਗ ਸ਼ੂਗਰ ਪਾਓ ਅਤੇ ਇਸ ਨੂੰ ਸਲਾਈਸ ‘ਚ ਕੱਟ ਕੇ ਸਰਵ ਕਰੋ।