ਹੈਲਦੀ ਰਹਿਣਾ ਚਾਹੁੰਦੇ ਹੋ ਤਾਂ ਰਸੋਈ ‘ਚੋਂ ਦੂਰ ਕਰੋ ਇਹ 3 ਟੇਸਟੀ ਚੀਜ਼ਾਂ

ਅਸੀਂ ਖਾਣਾ ਇਸ ਲਈ ਖਾਂਦੇ ਹਾਂ ਤਾਂ ਜੋ ਸਾਨੂੰ ਜ਼ਰੂਰੀ ਤੱਤ ਅਤੇ ਊਰਜਾ ਮਿਲ ਸਕੇ ਪਰ ਸਾਡੀ ਰਸੋਈ ‘ਚ ਮੌਜੂਦ ਕੁਝ ਖਾਣ ਵਾਲੇ ਪਦਾਰਥ ਅਜਿਹੇ ਵੀ ਹਨ ਜੋ ਸਿਹਤ ਨੂੰ ਲਾਭ ਨਹੀਂ ਸਗੋਂ ਨੁਕਸਾਨ ਪਹੁੰਚਾਉਂਦੇ ਹਨ। ਇਸ ‘ਚ ਚੀਨੀ, ਨਕਮ, ਮੈਦਾ ਵਰਗੀਆਂ ਚੀਜ਼ਾਂ ਸ਼ਾਮਲ ਹਨ, ਕਈ ਹੈਲਥ ਵਿਸ਼ੇਸ਼ਕ ਤਾਂ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਨੂੰ ਰੁੀਜਵਕ ੍ਵਰਜਤਰਅ ਦਾ ਨਾਂ ਵੀ ਦਿੰਦੇ ਹਨ।
ਚੀਨੀ, ਨਮਕ, ਮੈਦਾ ਅਤੇ ਸਫ਼ੇਦ ਚੌਲ ਕੁਝ ਅਜਿਹੇ ਹੀ ਖਾਧ ਪਦਾਰਥ ਹਨ ਜਿਨ੍ਹਾਂ ‘ਚ ਪੋਸ਼ਕਤਾ ਬਿਲਕੁੱਲ ਨਹੀਂ ਹੁੰਦੀ ਹੈ। ਇਨ੍ਹਾਂ ਨੂੰ ਖਾਣੇ ਨਾਲ ਕਾਫ਼ੀ ਨੁਕਸਾਨ ਹੁੰਦਾ ਹੈ। ਹਾਂ, ਥੋੜ੍ਹੀ ਮਾਤਰਾ ‘ਚ ਇਨ੍ਹਾਂ ਦੀ ਵਰਤੋਂ ਸਾਡੇ ਲਈ ਜ਼ਰੂਰੀ ਹੈ ਪਰ ਜ਼ਿਆਦਾ ਮਾਤਰਾ ‘ਚ ਇਨ੍ਹਾਂ ਸਭ ਚੀਜ਼ਾਂ ਦੀ ਵਰਤੋਂ ਸਿਹਤ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਂਦਾ ਹੈ।

ਸਫ਼ੇਦ ਚੀਨੀ
ਸਫ਼ੇਦ ਚੀਨੀ ਨੂੰ ਰਿਫ਼ਾਇੰਡ ਸ਼ੂਗਰ ਵੀ ਕਿਹਾ ਜਾਂਦਾ ਹੈ। ਇਸ ਨੂੰ ਰਿਫ਼ਾਈਨ ਕਰਨ ਲਈ ਸਲਫ਼ਰ ਹਾਈ ਆਕਸਾਈਡ, ਫ਼ਾਸਫ਼ੋਰਿਕ ਐਸਿਡ, ਕੈਲਸ਼ੀਅਮ ਹਾਈਡ੍ਰੋਕਸਾਈਡ ਅਤੇ ਐਕਟਿਵੇਟਿਡ ਕਾਰਬਨ ਦੀ ਵਰਤੋਂ ਕੀਤੀ ਜਾਂਦੀ ਹੈ। ਰਿਫ਼ਾਈਨਿੰਗ ਦੇ ਬਾਅਦ ਇਸ ‘ਚ ਮੌਜੂਦ ਵਿਟਾਮਿਨਸ, ਮਿਨਰਲਸ, ਪ੍ਰੋਟੀਨ, ਐਜ਼ਾਈਮਸ ਅਤੇ ਦੂਜੇ ਲਾਭਦਾਇਕ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ, ਸਿਰਫ਼ ਸੂਕਰੋਜ਼ ਹੀ ਬਚਦਾ ਹੈ ਅਤੇ ਸੂਕਰੋਜ਼ ਦੀ ਜ਼ਿਆਦਾ ਮਾਤਰਾ ਸਰੀਰ ਲਈ ਘਾਤਕ ਹੁੰਦੀ ਹੈ।
ਸਿਹਤ ਦੀਆਂ ਸਮੱਸਿਆਵਾਂ
ਚੀਨੀ ਦੀ ਜ਼ਿਆਦਾ ਵਰਤੋਂ ਨਾਲ ਕੋਲੇਸਟ੍ਰਾਲ, ਇੰਸੁਲਿਨ ਰੇਜ਼ੀਸਟੇਂਸ ਅਤੇ ਉੱਚ ਬਲੱਡ ਪ੍ਰੈੱਸ਼ਰ ਵਰਗੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ। ਚੀਨੀ ਦੀ ਜ਼ਿਆਦਾ ਵਰਤੋਂ ਨਾਲ ਪੇਟ ‘ਤੇ ਵਸਾ ਦੀਆਂ ਪਰਤਾਂ ਜਮ੍ਹਾ ਹੋ ਜਾਂਦੀਆਂ ਹਨ। ਇਸ ਦੇ ਕਾਰਨ ਮੋਟਾਪਾ, ਦੰਦਾਂ ਦੀ ਜਲਨ, ਸ਼ੂਗਰ ਅਤੇ ਖਰਾਬ ਇਮਊਨ ਸਿਸਟਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਵਿਅਕਤੀ ਨੂੰ ਕਰਨਾ ਪੈਂਦਾ ਹੈ।

ਨਮਕ
ਖਾਣੇ ‘ਚ ਜੇਕਰ ਨਮਕ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਖਾਣੇ ਦਾ ਪੂਰਾ ਸੁਆਦ ਖਰਾਬ ਹੋ ਜਾਂਦਾ ਹੈ। ਉਸ ਤਰ੍ਹਾਂ ਜੇਕਰ ਸ਼ੂਗਰ ‘ਚ ਜ਼ਿਆਦਾ ਮਾਤਰਾ ‘ਚ ਨਮਕ ਜਾਣ ਲੱਗ ਜਾਵੇ ਤਾਂ ਇਹ ਸਿਹਤ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ।
ਸਿਹਤ ਸੰਬੰਧੀ ਸਮੱਸਿਆਵਾਂ
ਨਮਕ ਦੀ ਜ਼ਿਆਦਾ ਵਰਤੋਂ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਵਧਾ ਦਿੰਦਾ ਹੈ। ਵਿਸ਼ੇਸਕਾਂ ਦੀ ਮੰਨੀਏ ਤਾਂ ਜ਼ਿਆਦਾ ਨਮਕ ਹਾਈ ਬੀ ਪੀ ਦਾ ਕਾਰਨ ਵੀ ਬਣਦਾ ਹੈ। ਸ਼ਰੀਰ ‘ਚ ਜ਼ਿਆਦਾ ਨਮਕ ਦੀ ਮਾਤਰਾ ਨਾਲ ਡਿਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਇਨ੍ਹਾਂ ਸਭ ਪ੍ਰੇਸ਼ਾਨੀਆਂ ਤੋਂ ਬਚਣ ਲਈ ਜਿੰਨਾ ਹੋ ਸਕੇ ਓਨੀ ਘਟ ਮਾਤਰਾ ‘ਚ ਨਮਕ ਦੀ ਵਰਤੋਂ ਕਰੋ।

ਮੈਦਾ
ਮੈਦਾ ਕਣਕ ਨਾਲ ਬਣਦਾ ਹੈ। ਇੱਕ ਪਾਸੇ ਜਿਥੇ ਕਣਕ ਨੂੰ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ, ਉੱਧਰ ਮੈਦੇ ਨੂੰ ਖਤਰਨਾਕ। ਉਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਮੈਦਾ ਬਣਾਉਂਦੇ ਸਮੇਂ ਕਣਕ ਦੇ ਉੱਪਰ ਛਿਲਕੇ ਨੂੰ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਜਾਂਦਾ ਹੈ। ਜਿਸ ਨਾਲ ਇਸ ਦਾ ਫ਼ਾਈਬਰ ਪੂਰੀ ਤਰ੍ਹਾਂ ਨਾਲ ਨਿਕਲ ਜਾਂਦਾ ਹੈ। ਫ਼ਾਈਬਰ ਮੁਕਤ ਹੋਣ ਦੀ ਵਜ੍ਹਾ ਨਾਲ ਮੈਦੇ ਦੀ ਵਰਤੋਂ ਕਬਜ਼ ਦੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ।