ਮਸਾਲਾ ਰਵਾ ਇਡਲੀ

ਕਈ ਲੋਕ ਇਡਲੀ ਖਾਣ ਦੇ ਸ਼ੌਕੀਨ ਹੁੰਦੇ ਹਨ। ਸੂਜੀ ਦੀ ਇਡਲੀ ਬਣਾਉਣਾ ਕਾਫ਼ੀ ਆਸਾਨ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਇਡਲੀ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ।
ਸਮੱਗਰੀ
ਦੋ ਚੱਮਚ ਤੇਲ
ਦੋ ਚੱਮਚ ਸਰ੍ਹੋਂ ਦੇ ਬੀਜ
ਅੱਠ ਕੜ੍ਹੀ ਪੱਤੇ
ਦੋ ਚੱਮਚ ਸਫ਼ੈਦ ਮਸੂਰ
60 ਗ੍ਰਾਮ ਗਾਜਰ
ਦੋ ਹਰੀਆਂ ਮਿਰਚਾਂ
350 ਗ੍ਰਾਮ ਸੂਜੀ
ਦੋ ਚੱਮਚ ਭੁੰਨੇ ਹੋਏ ਕਾਜੂ
245 ਗ੍ਰਾਮ ਦਹੀਂ
ਪਾਣੀ
ਇੱਕ ਚੱਮਚ ਨਮਕ
ਦੋ ਚੱਮਚ ਫ਼ਰੂਟ ਸਾਲਟ
ਬਣਾਉਣ ਦੀ ਵਿਧੀ
ਇੱਕ ਕੜ੍ਹਾਈ ਵਿੱਚ ਤੇਲ ਗਰਮ ਕਰ ਕੇ ਸਰ੍ਹੋਂ ਦੇ ਬੀਜ ਅਤੇ ਕੜ੍ਹੀ ਪੱਤਾ ਪਾ ਕੇ ਭੁੰਨ ਲਓ। ਫ਼ਿਰ ਉਸ ਵਿੱਚ ਸਫ਼ੈਦ ਮਸਰ, ਗਾਜਰ ਅਤੇ ਹਰੀਆਂ ਮਿਰਚਾਂ ਪਾ ਕੇ ਭੁੰਨ ਲਓ। ਹੁਣ ਇਸ ਵਿੱਚ ਸੂਜੀ ਪਾ ਕੇ 3-5 ਮਿੰਟ ਲਈ ਪਕਾਓ। ਫ਼ਿਰ ਗੈਸ ਬੰਦ ਕਰ ਦਿਓ।
ਉਸ ਤੋਂ ਬਾਅਦ ਇਸ ਵਿੱਚ ਭੁੰਨੇ ਹੋਏ ਕਾਜੂ ਅਤੇ ਦਹੀਂ ਮਿਕਸ ਕਰੋ। ਫ਼ਿਰ ਇਸ ਵਿੱਚ ਪਾਣੀ, ਨਮਕ ਅਤੇ ਫ਼ਰੂਟ ਸਾਲਟ ਪਾ ਕੇ ਮਿਕਸ ਕਰੋ। ਹੁਣ ਇਸ ਮਿਕਸਚਰ ਨੂੰ ਗ੍ਰੀਸ ਕੀਤੀ ਹੋਈ ਇਡਲੀ ਮੋਲਡਜ਼ ਵਿੱਚ ਪਾਓ। ਉਸ ਤੋਂ ਬਾਅਦ ਸਟੈਂਡ ਨੂੰ ਪੌਟ ਵਿੱਚ ਰੱਖੋ ਅਤੇ 10-15 ਮਿੰਟ ਲਈ ਭਾਫ਼ ਦਿਓ। ਰਵਾ ਇਡਲੀ ਤਿਆਰ ਹੈ। ਇਸ ਨੂੰ ਨਾਰੀਅਲ ਦੀ ਚਟਨੀ ਨਾਲ ਸਰਵ ਕਰੋ।