ਜੰਮੂ-ਕਸ਼ਮੀਰ ‘ਚ 28 ਹਜ਼ਾਰ ਜਵਾਨਾਂ ਦੀ ਨਹੀ ਹੋ ਰਹੀ ਤਾਇਨਾਤੀ, ਪਹਿਲਾਂ ਕਿਉਂ ਛਿੜੀ ਸੀ ਚਰਚਾ?

ਖ਼ੁਫ਼ੀਆਂ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਆਈ ਸੀ ਕਿ ਆਉਣ ਵਾਲੇ ਦਿਨਾਂ ‘ਚ ਅੱਤਵਾਦੀ ਕਸ਼ਮੀਰ ਚ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਅੱਤਵਾਦੀ 15 ਅਗਸਤ ਅਤੇ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾ ਸਕਦੇ ਹਨ। ਸਰਕਾਰ ਵੱਲੋਂ ਕਸ਼ਮੀਰ ‘ਚ ਸੁਰੱਖਿਆ ਇੰਤਜ਼ਾਮਾਂ ਦਾ ਹਵਾਲਾ ਦਿੱਤਾ ਜਾ ਰਿਹਾ ਸੀ ਪਰ ਅਫ਼ਵਾਹ ਇਹ ਉੜਾਈ ਗਈ ਕਿ ਕਸ਼ਮੀਰ ‘ਚ ਆਰਟੀਕਲ 370 ਤੇ 35A ਨੂੰ ਖ਼ਤਮ ਕਰਨ ਦੀ ਤਿਆਰੀ ਹੋ ਰਹੀ ਹੈ। ਇਸਨੂੰ ਲੈਕੇ ਵਿਰੋਧੀਆਂ ਨੇ ਬੀਜੇਪੀ ‘ਤੇ ਸਖ਼ਤ ਰੁਖ਼ ਅਖ਼ਤਿਆਰ ਲਿਆ।

ਕਸ਼ਮੀਰ ‘ਚ ਕੇਂਦਰੀ ਸੁਰੱਖਿਆ ਬਲਾਂ ਦੀਆਂ 280 ਕੰਪਨੀਆਂ ਯਾਨੀ 28 ਹਜ਼ਾਰ ਜਵਾਨਾਂ ਦੀ ਤਾਇਨਾਤੀ ਹੋਣ ਦੀ ਖ਼ਬਰ ਦਾ ਗ੍ਰਹਿ ਮੰਤਰਾਲੇ ਨੇ ਖੰਡਨ ਕੀਤਾ ਹੈ। ਖ਼ਬਰ ਏਜੰਸੀ ਪੀਟੀਆਈ ਦੇ ਹਵਾਲੇ ਤੋਂ ਖ਼ਬਰ ਆਈ ਸੀ ਕਿ ਕਸ਼ਮੀਰ ‘ਚ ਹਰ ਅਹਿਮ ਥਾਂ ‘ਤੇ ਕੇਂਦਰੀ ਸੁਰੱਖਿਆ ਬਲ ਦੇ ਜਵਾਨਾਂ ਦੀ ਤਾਇਨਾਤੀ ਹੋ ਰਹੀ ਹੈ। ਇਸ ਤੋਂ ਪਹਿਲਾਂ 10 ਹਜ਼ਾਰ ਜਵਾਨਾਂ ਦੀ ਤਾਇਨਾਤੀ ਦੀ ਖ਼ਬਰ ਆਈ ਸੀ।

ਖ਼ੁਫ਼ੀਆਂ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਆਈ ਸੀ ਕਿ ਆਉਣ ਵਾਲੇ ਦਿਨਾਂ ‘ਚ ਅੱਤਵਾਦੀ ਕਸ਼ਮੀਰ ਚ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਅੱਤਵਾਦੀ 15 ਅਗਸਤ ਅਤੇ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾ ਸਕਦੇ ਹਨ। ਸਰਕਾਰ ਵੱਲੋਂ ਕਸ਼ਮੀਰ ‘ਚ ਸੁਰੱਖਿਆ ਇੰਤਜ਼ਾਮਾਂ ਦਾ ਹਵਾਲਾ ਦਿੱਤਾ ਜਾ ਰਿਹਾ ਸੀ ਪਰ ਅਫ਼ਵਾਹ ਇਹ ਉੜਾਈ ਗਈ ਕਿ ਕਸ਼ਮੀਰ ‘ਚ ਆਰਟੀਕਲ 370 ਤੇ 35A ਨੂੰ ਖ਼ਤਮ ਕਰਨ ਦੀ ਤਿਆਰੀ ਹੋ ਰਹੀ ਹੈ। ਇਸਨੂੰ ਲੈਕੇ ਵਿਰੋਧੀਆਂ ਨੇ ਬੀਜੇਪੀ ‘ਤੇ ਸਖ਼ਤ ਰੁਖ਼ ਅਖ਼ਤਿਆਰ ਲਿਆ।

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਨੇਤਾ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ 35A ਦੇ ਨਾਲ ਛੇੜਛਾੜ ਕਰਨਾ ਬਾਰੂਦ ਨੂੰ ਹੱਥ ਲਾਉਣ ਦੇ ਬਰਾਬਰ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਹੱਥ 35A ਨਾਲ ਛੇੜਛਾੜ ਕਰਨ ਲਈ ਉੱਠਣਗੇ, ਸਿਰਫ਼ ਉਹ ਹੱਥ ਹੀ ਨਹੀਂ ਪੂਰਾ ਜਿਸਮ ਸੜ੍ਹ ਕੇ ਸਵਾਹ ਹੋ ਜਾਵੇਗਾ। ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਹੀ ਸਾਬਕਾ ਸੀਐਮ ਤੇ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਖ਼ ਅਬਦੁੱਲਾ ਨੇ ਕਿਹਾ” ਆਰਟੀਕਲ 35A ਤੇ ਆਰਟੀਕਲ 370 ਨਹੀਂ ਹਟਾਇਆ ਜਾਣਾ ਚਾਹੀਦਾ। ਇਸਦੀ ਵਜ੍ਹਾ ਨਾਲ ਸਾਡੀ ਫਾਊਂਡੇਸ਼ਨ ਸਥਾਪਤ ਹੋਈ ਹੈ। ਇਸਨੂੰ ਹਟਾਉਣ ਦੀ ਕੋਈ ਲੋੜ ਨਹੀਂ ਹੈ। ਬੇਸ਼ੱਕ ਅਸੀਂ ਹਿੰਦੋਸਤਾਨੀ ਹਾਂ ਪਰ ਸਾਡੇ ਲਈ ਇਹ ਧਾਰਾਵਾਂ ਬਹੁਤ ਮਾਇਨੇ ਰੱਖਦੀਈਆਂ ਹਨ।”

ਦੋਵਾਂ ਨੇਤਾਵਾਂ ਦੇ ਬਿਆਨ ਤੋਂ ਸਾਫ਼ ਹੈ ਕਿ ਘਾਟੀ ‘ਚ ਆਰਟੀਕਲ 370 ਤੇ 35A ਨੂੰ ਲੈਕੇ ਸੰਵੇਦਨਸ਼ੀਲ ਮਾਹੌਲ ਹੈ, ਇਸ ਦਰਮਿਆਨ 28 ਹਜ਼ਾਰ ਜਵਾਨਾਂ ਦੀ ਤਾਇਨਾਤੀ ਤੋਂ ਬਾਅਦ ਇਕ ਵਾਰ ਫਿਰ ਕਸ਼ਮੀਰ ਨੂੰ ਲੈਕੇ ਅਟਕਲਾਂ ਦਾ ਬਜ਼ਾਰ ਗਰਮ ਸੀ ਪਰ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਚਰਚਾਵਾਂ ਤੇ ਵਿਰ੍ਹਾਮ ਲਾ ਦਿੱਤਾ ਹੈ।