ਕਰਨਾਟਕ ‘ਚ ਸਰਕਾਰ ਬਣਾਉਣ ‘ਚ ਜੁਟੀ ਬੀਜੇਪੀ, ਵਿਧਾਇਕ ਦਲ ਦੀ ਬੈਠਕ ਅੱਜ

ਮੀਟਿੰਗ ਵਿੱਚ ਬੀਐਸ ਯੇਦਯਰੱਪਾ ਨੂੰ ਲੀਡਰ ਵਜੋਂ ਚੁਣਿਆ ਜਾਵੇਗਾ। ਯੇਦਯਰੱਪਾ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੀ ਸਹੁੰ ਚੁੱਕ ਸਕਦੇ ਹਨ। ਇਸ ਸਬੰਧ ਵਿੱਚ ਯੇਦਯਰੱਪਾ ਨੇ ਪਾਰਟੀ ਦੇ ਲੀਡਰਾਂ ਨੂੰ ਜਾਣਕਾਰੀ ਦੇ ਦਿੱਤੀ ਹੈ।

 ਮੰਗਲਵਾਰ ਨੂੰ ਕਰਨਾਟਕ ਵਿੱਚ ਐਚ ਡੀ ਕੁਮਾਰਸਵਾਮੀ ਦੀ ਸਰਕਾਰ ਵਿਸ਼ਵਾਸ ਮਤ ਨਹੀਂ ਲੈ ਸਕੀ। ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੁਮਾਰਸਵਾਮੀ ਦੀ ਅਗਵਾਈ ਵਿੱਚ ਜੇਡੀ(ਐਸ) ਤੇ ਕਾਂਗਰਸ ਗੱਠਜੋੜ ਦੀ ਸਰਕਾਰ ਨੂੰ ਵਿਸ਼ਵਾਸ ਮਤ ਦੇ ਵਿਰੋਧ ਵਿੱਚ 105 ਵੋਟਾਂ ਪ੍ਰਾਪਤ ਹੋਈਆਂ ਜਦਕਿ ਸਮਰਥਨ ਵਿੱਚ ਸਿਰਫ 99 ਵੋਟਾਂ ਹੀ ਮਿਲੀਆਂ। ਯਾਨੀ ਕੁਮਾਰਸਵਾਮੀ ਸਰਕਾਰ 6 ਵੋਟਾਂ ਨਾਲ ਪਿੱਛੇ ਰਹਿ ਗਈ।
ਮੁੱਖ ਮੰਤਰੀ ਕੁਮਾਰਸਵਾਮੀ ਵੱਲੋਂ ਵਿਸ਼ਵਾਸ ਮਤ ਵਿੱਚ ਸਫਲਤਾ ਹਾਸਲ ਨਾ ਕਰਨ ਬਾਅਦ ਬੀਜੇਪੀ ਨੇ ਕਰਨਾਟਕ ‘ਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਖ਼ਬਰਾਂ ਅਨੁਸਾਰ ਅੱਜ ਦੀ ਬੀਜੇਪੀ ਦੇ ਵਿਧਾਇਕ ਦਲ ਦੀ ਬੈਠਕ ਹੋਏਗੀ। ਪਾਰਟੀ ਦੇ ਸੁਪਰਵਾਈਜ਼ਰ ਬੁੱਧਵਾਰ ਨੂੰ ਬੰਗਲੁਰੂ ਜਾਣਗੇ। ਸੁਪਰਵਾਈਜ਼ਰ ਵਿਧਾਇਕ ਦਲ ਦੀ ਬੈਠਕ ਵਿੱਚ ਵੀ ਸ਼ਾਮਲ ਹੋਣਗੇ।
ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਬੀਐਸ ਯੇਦਯਰੱਪਾ ਨੂੰ ਲੀਡਰ ਵਜੋਂ ਚੁਣਿਆ ਜਾਵੇਗਾ। ਯੇਦਯਰੱਪਾ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੀ ਸਹੁੰ ਚੁੱਕ ਸਕਦੇ ਹਨ। ਇਸ ਸਬੰਧ ਵਿੱਚ ਯੇਦਯਰੱਪਾ ਨੇ ਪਾਰਟੀ ਦੇ ਲੀਡਰਾਂ ਨੂੰ ਜਾਣਕਾਰੀ ਦੇ ਦਿੱਤੀ ਹੈ।