ਪਾਈਲਟ ਦੀ ਗਲਤੀ ਨੇ ਉਸ ਨੂੰ ਛੇ ਮਹੀਨੇ ਲਈ ਕੀਤਾ ਮੁਅਤੱਲ, ਜਾਣੋ ਅਜਿਹਾ ਕੀ ਕੀਤਾ

ਡੀਜੀਸੀਏ ਨੇ ਦਿੱਲੀ-ਸ੍ਰੀਨਗਰ ਉਡਾਨ ਦੌਰਾਨ ਏਅਰ ਟ੍ਰੈਫਿਕ ਸਰਵਿਸੇਜ ਨੂੰ ਗਲਤੀ ਨਾਲ ‘ਹਾਈਜੈਕ ਕੋਡ’ ਭੇਜਣ ਦੇ ਦੋਸ਼ ‘ਚ ਏਅਰ-ਏਸ਼ੀਆ ਦੇ ਪਾਈਲਟ ਨੂੰ ਸ਼ੁਕਰਵਾਰ ਨੂੰ ਤਿੰਨ ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ। ਇਹ ਮਾਮਲਾ ਨੌ ਜੂਨ ਦਾ ਹੈ।

ਨਵੀਂ ਦਿੱਲੀ: ਡੀਜੀਸੀਏ ਨੇ ਦਿੱਲੀ-ਸ੍ਰੀਨਗਰ ਉਡਾਨ ਦੌਰਾਨ ਏਅਰ ਟ੍ਰੈਫਿਕ ਸਰਵਿਸੇਜ ਨੂੰ ਗਲਤੀ ਨਾਲ ‘ਹਾਈਜੈਕ ਕੋਡ’ ਭੇਜਣ ਦੇ ਦੋਸ਼ ‘ਚ ਏਅਰ-ਏਸ਼ੀਆ ਦੇ ਪਾਈਲਟ ਨੂੰ ਸ਼ੁਕਰਵਾਰ ਨੂੰ ਤਿੰਨ ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ। ਇਹ ਮਾਮਲਾ ਨੌ ਜੂਨ ਦਾ ਹੈ। ਜਿਸ ਬਾਰੇ ਖ਼ਬਰਾਂ ਹਨ ਕਿ ਏਅਰ-ਏਸ਼ੀਆ ਇੰਡੀਆ ਦੇ ਆਈ5-715 ਦੀ ਉਡਾਨ ‘ਚ ਇੱਕ ਇੰਜਨ ਬੰਦ ਹੋ ਗਿਆ ਸੀ, ਤਾਂ ਅਜਿਹੇ ‘ਚ ਪਾਈਲਟ ਕੈਪਟਨ ਰਵੀ ਰਾਜ ਨੇ ਏਟੀਐਸ ਨੂੰ ਐਮਰਜੈਂਸੀ ਕੋਡ 7700 ਕੋਡ ਭੇਜਣ ਦੀ ਥਾਂ ਗਲਤੀ ਨਾਲ ਹਾਈਜੈਕ ਕੋਡ 7500 ਭੇਜ ਦਿੱਤਾ।

ਸੂਤਰਾਂ ਮੁਤਾਬਕ, ਡੀਜੀਸੀਏ ਨੇ ਮਾਮਲੇ ‘ਤੇ ਧਿਆਨ ਦਿੰਦੇ ਹੋਏ 28 ਜੂਨ ਨੂੰ ਪਾਈਲਟ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਸੀ। ਉਨ੍ਹਾਂ ਕਿਹਾ, “ਜਦਕਿ ਪਾਈਟ ਵੱਲੋਂ ਦਿੱਤਾ ਜਵਾਬ ਸੰਤੋਸ਼ਜਨਕ ਨਹੀ ਸੀ, ਤਾਂ ਇੳ ਅਧਿਕਾਰੀ ਨੂੰ ਡੀਜੀਸੀਏ ਨੇ ਸ਼ੁਕਰਵਾਰ ਨੂੰ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ”।

ਪਾਈਲਟ ਦੇ ਸਸਪੈਂਡ ਹੋਣ ਦਾ ਸਮਾਂ ਘਟਨਾ ਵਾਲੇ ਦਿਨ ਤੋਂ ਮਨੀ ਜਾਵੇਗੀ। ਇਸ ਬਾਰੇ ਡੀਜੀਸੀਏ ਨੇ ਪਾਈਨਲ ਇਨ ਕਮਾਂਡ ਕੈਪਟਨ ਕਿਰਣ ਸਾਂਗਵਾਨ ਨੂੰ ਸ਼ੁਕਰਵਾਰ ਨੂੰ “ਪਹਿਲ ਅਧਿਕਾਰੀ ਦੇ ਕੰੰ ਦੀ ਸਹਿ ਦੇਖ ਰੇਖ ਨਾਂ ਕਰਨ’ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ, “ਪਾਈਲਟ ਇੰਨ ਕਮਾਂਡ ਨੂੰ ਭੱਵਿਖ ‘ਚ ਜ਼ਿਆਦਾ ਏਹਤਿਆਤ ਵਰਨਣ ਦੀ ਸਲਾਹ ਦਿੱਤੀ। ਕਿਉਂਕਿ ਘਟਨਾ ਵਾਲੇ ਦਿਨ ਉਹ ਉਡਾਨ ‘ਚ ਨਹੀ ਸੀ ਇਸ ਲਈ ਉਸ ਨੂੰ ਸ਼ੁਕਰਵਾਰ ਨੂੰ ਫੇਰ ਤੋਂ ਉਡਾਨ ‘ਚ ਕੰਮ ਕਰਨ ਦੀ ਇਜਾਜ਼ਤ ਮਿਲ ਗਈ।