ਚਾਰ ਮੰਜ਼ਲਾ ਇਮਾਰਤ ਡਿੱਗੀ, 40-50 ਲੋਕ ਫਸੇ ਹੋਣ ਦਾ ਖਦਸ਼ਾ

ਮੁੰਬਈ ਦੇ ਡੋਂਗਰੀ ਇਲਾਕੇ ‘ਚ ਚਾਰ ਮੰਜ਼ਲਾ ਇਮਾਰਤ ਡਿੱਗ ਗਈ ਹੈ ਜਿਸ ‘ਚ ਕਰੀਬ 50 ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ। ਰਾਹਤ ਲਈ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ।

ਮੁੰਬਈਇੱਥੇ ਦੇ ਡੋਂਗਰੀ ਇਲਾਕੇ ‘ਚ ਚਾਰ ਮੰਜ਼ਲਾ ਇਮਾਰਤ ਡਿੱਗ ਗਈ ਹੈ ਜਿਸ ‘ਚ ਕਰੀਬ 50 ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ। ਰਾਹਤ ਲਈ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਸਲੈਬ ਡਿੱਗਣ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਅਜਿਹਾ ਲੱਗਿਆ ਜਿਵੇਂ ਬਿਲਡਿੰਗ ‘ਚ ਧਮਾਕਾ ਹੋਇਆ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਚਾਰ ਮੰਜ਼ਲਾ ਇਮਾਰਤ ਸੰਘਣੀ ਥਾਂ ‘ਤੇ ਹੈ ਜਿੱਥੇ ਅਸਾਨੀ ਨਾਲ ਪਹੁੰਚਣਾ ਮੁਸ਼ਕਲ ਹੈ। ਬੀਐਮਸੀ ਅਧਿਕਾਰੀਆਂ ਦਾ ਕਹਿਣਾ ਹੈ ਅਜੇ ਪੁਖ਼ਤਾ ਤੌਰ ‘ਤੇ ਮਲਬੇ ‘ਚ ਫਸੇ ਲੋਕਾਂ ਦੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਸ ‘ਚ 40-50 ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ।

ਅਜੇ ਮਲਬੇ ‘ਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਨੂੰ ਪਹਿਲ ਦਿੱਤੀ ਗਈ ਹੈ। ਬਿਲਡਿੰਗ ਕਿਸ ਕਾਰਨ ਕਰਕੇ ਡਿੱਗੀ, ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ।