ਗੁਆਵਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਅਮਰੂਦ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਵਾਇਟਾਮਿਨ-C ਦਾ ਵੀ ਵਧੀਆ ਸਰੋਤ ਹੈ। ਇਸ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਸਸਤੇ ਰੇਟਾਂ ‘ਚ ਵੀ ਉਪਲਬਧ ਹੋ ਜਾਂਦਾ ਹੈ। ਜਿੱਥੇ ਅਮਰੂਦ ਸਾਡੀ ਸਿਹਤ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਦਿੰਦਾ ਹੈ, ਉਥੇ ਇਸ ਦੀਆਂ ਪੱਤੀਆਂ ਵੀ ਬੇਹੱਦ ਫ਼ਾਇਦੇਮੰਦ ਹੁੰਦੀਆਂ ਹਨ। ਅਮਰੂਦ ਦੀਆਂ ਪੱਤੀਆਂ ਵੀ ਕਈ ਬੀਮਾਰੀਆਂ ਨੂੰ ਤੋਂ ਸਾਨੂੰ ਨਿਜਾਤ ਦਿਵਾਉਂਦੀਆਂ ਹਨ। ਇਸ ਹਫ਼ਤੇ ਅਸੀਂ ਤੁਹਾਨੂੰ ਅਮਰੂਦ ਦੀਆਂ ਪੱਤੀਆਂ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਅਮਰੂਦ ਦੀਆਂ ਪੱਤੀਆਂ ਦੇ ਫ਼ਾਇਦਿਆਂ ਬਾਰੇ।
ਅਮਰੂਦ ਦੀਆਂ ਪੱਤੀਆਂ ਘਟਾਏ ਭਾਰ – ਅਮਰੂਦ ਦੀਆਂ ਪੱਤੀਆਂ ਸ਼ਰੀਰ ‘ਚ ਮੌਜੂਦ ਸਟਾਰਚ ਨੂੰ ਸ਼ੂਗਰ ‘ਚ ਪਰਿਵਰਤਿਤ ਹੋਣ ਤੋਂ ਰੋਕਦੀ ਹੈ ਜਿਸ ਨਾਲ ਸ਼ਰੀਰ ਦਾ ਭਾਰ ਨਹੀਂ ਵਧਦਾ। ਆਪਣੇ ਵਧਦੇ ਭਾਰ ਨੂੰ ਘੱਟ ਕਰਨ ਲਈ ਤੁਸੀਂ ਅਮਰੂਦ ਦੀਆਂ ਪੱਤੀਆਂ ਦਾ ਚੂਰਨ ਬਣਾ ਕੇ ਲੈ ਸਕਦੇ ਹੋ।
ਕੋਲੈਸਟਰੋਲ ਦਾ ਪੱਧਰ ਵੀ ਕਰੇ ਘੱਟ – ਅਮਰੂਦ ਦੀਆਂ ਪੱਤੀਆਂ ਦਾ ਰਸ ਸ਼ਰੀਰ ‘ਚ ਮੌਜੂਦ ਕੋਲੈਸਟਰੋਲ ਦੇ ਪੱਧਰ ਨੂੰ ਵੀ ਘੱਟ ਕਰਦੀਆਂ ਹਨ ਅਤੇ ਇਸ ਤੋਂ ਹੋਣ ਵਾਲੀਆਂ ਬੀਮਾਰੀਆਂ ਨੂੰ ਬਚਾਉਂਦੀਆਂ ਹਨ।
ਦੰਦਾਂ ਦੇ ਦਰਦਾਂ ਲਈ ਲਾਭਦਾਇਕ – ਜੇਕਰ ਤੁਹਾਡੇ ਦੰਦਾਂ ਜਾਂ ਮਸੂੜਿਆਂ ‘ਚ ਦਰਦ ਰਹਿੰਦਾ ਹੈ ਤਾਂ ਤੁਸੀਂ ਅਮਰੂਦ ਦੀਆਂ ਪੱਤੀਆਂ ਦਾ ਪੇਸਟ ਅਤੇ ਮਸੂੜਿਆਂ ਬਣਾ ਕੇ ਦੰਦਾਂ ‘ਤੇ ਲਗਾ ਸਕਦੇ ਹੋ। ਅਜਿਹਾ ਕਰਨ ਦੇ ਨਾਲ ਮਸੂੜਿਆਂ ‘ਚ ਹੋਣ ਵਾਲੀ ਦਰਦ ਤੋਂ ਛੁਟਕਾਰਾ ਮਿਲਦਾ ਹੈ।
ਚਿਹਰੇ ਦੇ ਪਿੰਪਲਜ਼ ਤੋਂ ਦੇਵੇਂ ਛੁਟਕਾਰਾ – ਅਮਰੂਦ ਦੀਆਂ ਪੱਤੀਆਂ ਚਿਹਰੇ ‘ਤੇ ਹੋਣ ਵਾਲੇ ਪਿੰਪਲਜ਼ ਤੋਂ ਵੀ ਨਿਜਾਤ ਦਿਵਾਉਂਦੀਆਂ ਹਨ। ਜੇਕਰ ਤੁਹਾਡੇ ਚਿਹਰੇ ‘ਤੇ ਪਿੰਪਲ ਹਨ ਤਾਂ ਅਮਰੂਦ ਦੀਆਂ ਪੱਤੀਆਂ ਦਾ ਪੇਸਟ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ਦੀ ਖ਼ੂਬਸੂਰਤੀ ਵਧਦੀ ਹੈ। ਇਥੇ ਦੱਸਣਯੋਗ ਹੈ ਕਿ ਕਈ ਲੋਕ ਅਮਰੂਦ ਦਾ ਜੂਸ ਪੀਣਾ ਵੀ ਬਹੁਤ ਪਸੰਦ ਕਰਦੇ ਹਨ ਅਤੇ ਇਸ ਦੇ ਵੀ ਬਹੁਤ ਸਾਰੇ ਫ਼ਾਇਦੇ ਹਨ। ਅਮਰੂਦ ਦੇ ਜੂਸ ਨੂੰ ਤੁਸੀਂ ਸੁਆਦਿਸ਼ਟ ਬਣਾਉਣ ਲਈ ਇਸ ‘ਚ ਪੰਜ ਕਾਲੀਆਂ ਮਿਰਚਾਂ, ਤਿੰਨ ਚੱਮਚ ਨਿੰਬੂ ਦਾ ਰਸ, ਕਾਲਾ ਨਮਕ ਸੁਆਦ ਅਨੁਸਾਰ ਅਤੇ ਅੱਧਾ ਗਿਲਾਸ ਪਾਣੀ ਪਾ ਸਕਦੇ ਹੋ।
ਇੰਝ ਬਣਾਓ ਸੁਆਦਿਸ਼ਟ ਜੂਸ – ਜੂਸ ਬਣਾਉਣ ਲਈ ਉੱਪਰ ਦੱਸੀਆਂ ਸਾਰੀਆਂ ਚੀਜ਼ਾਂ ਨੂੰ ਲੈ ਲੇ ਮਿਕਸਰ ‘ਚ ਪੀਸ ਲਵੋ ਅਤੇ ਇਸ ‘ਚ ਨਿੰਬੂ ਦਾ ਰਸ ਮਿਲਾਓ। ਅਖ਼ੀਰ ‘ਚ ਇਸ ਮਿਕਸਚਰ ਨੂੰ ਛਾਣਨੀ ਨਾਲ ਛਾਣ ਲਵੋ। ਹੁਣ ਤੁਹਾਡਾ ਅਮਰੂਦ ਦਾ ਜੂਸ ਤਿਆਰ ਹੈ। ਬਿਨਾਂ ਪਾਣੀ ਪਾਏ ਇਸ ਦਾ ਪੇਸਟ ਬਣਾ ਕੇ 2-3 ਦਿਨਾਂ ਤਕ ਫ਼ਰਿੱਜ ‘ਚ ਰੱਖ ਸਕਦੇ ਹੋ ਅਤੇ ਜ਼ਰੂਰਤ ਪੈਣ ‘ਤੇ ਵਰਤ ਸਕਦੇ ਹੋ।