ਪਪੀਤਾ-ਅਦਰਕ ਦਾ ਆਚਾਰ

ਸਮੱਗਰੀ
ਇੱਕ ਕਟੋਰੀ ਸਰ੍ਹੋਂ ਦਾ ਤੇਲ
ਦੋ ਛੋਟੇ ਚੱਮਚ ਕਲੌਂਜੀ
ਇੱਕ ਕਟੋਰੀ ਕੱਚਾ ਪਪੀਤਾ (ਟੁਕੜਿਆਂ ‘ਚ ਕੱਟਿਆ ਹੋਇਆ)
ਦੋ ਵੱਡੇ ਚੱਮਚ ਕੱਟਿਆ ਹੋਇਆ ਅਦਰਕ
ਇੱਕ ਚੱਮਚ ਗੁੜ
ਨਮਕ ਸੁਆਦ ਮੁਤਾਬਿਕ
ਇੱਕ ਛੋਟਾ ਚੱਮਚ ਸਿਰਕਾ
ਬਣਾਉਣ ਦੀ ਵਿਧੀ
ਅਦਰਕ ਪਪੀਤੇ ਦਾ ਆਚਾਰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਘੱਟ ਗੈਸ ‘ਤੇ ਇੱਕ ਪੈਨ ‘ਚ ਤੇਲ ਗਰਮ ਕਰਨ ਲਈ ਰੱਖੋ। ਤੇਲ ਗਰਮ ਹੁੰਦੇ ਹੀ ਕਲੌਂਜੀ, ਕੱਚਾ ਪਪੀਤਾ, ਅਦਰਕ ਅਤੇ ਗੁੜ ਪਾ ਕੇ ਇਸ ਨੂੰ ਨਰਮ ਹੋਣ ਤਕ ਪਕਾਓ। ਪਪੀਤੇ ਅਤੇ ਅਦਰਕ ਦੇ ਨਰਮ ਹੋ ਜਾਣ ਤੋਂ ਬਾਅਦ ਨਮਕ ਅਤੇ ਸਿਰਕਾ ਮਿਲਾ ਕੇ ਦੋ ਤੋਂ ਤਿੰਨ ਮਿੰਟਾਂ ਤਕ ਪਕਾਓ ਅਤੇ ਫ਼ਿਰ ਗੈਸ ਬੰਦ ਕਰ ਦਿਓ।
ਇਸ ‘ਚ ਅਦਰਕ ਦਾ ਕੈਰਮਿਨੀਟਿਵ ਗੁਣ ਬਦਹਜ਼ਮੀ ਘੱਟ ਕਰਦਾ ਹੈ ਤਾਂ ਉੱਥੇ ਹੀ ਪਪੀਤੇ ਦੇ ਐਂਟੀਔਕਸੀਡੈਂਟਸ ਗੁਣ, ਫ਼ਾਇਬਰ ਅਤੇ ਵਾਇਟਾਮਿਨ C ਦਟ ਗੁਣ ਕੋਲੈਸਟਰੋਲ ਦੇ ਨਾਲ ਨਾਲ ਭਾਰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਪਪੀਤੇ ਅਤੇ ਅਦਰਕ ਦਾ ਆਚਾਰ ਤਿਆਰ ਹੈ ਇਸ ਨੂੰ ਬਰਨੀ ‘ਚ ਪਾ ਕੇ ਰੱਖੋ ਜਦੋਂ ਚਾਹੇ ਖਾਣੇ ਦੇ ਨਾਲ ਇਸ ਦਾ ਸੁਆਦ ਲਓ।