ਝੂਲਾ ਵਿਚਾਲਿਓਂ ਟੁੱਟਿਆ, ਝੂਟੇ ਲੈਂਦੇ 31 ਲੋਕ 60 ਫੁੱਟ ਦੀ ਉਚਾਈ ਤੋਂ ਡਿੱਗੇ, 3 ਹਲਾਕ

ਝੂਲੇ ਦੀ ਮੁੱਖ ਬਾਂਹ (ਸ਼ਾਫਟ) ਵਿਚਕਾਰੋਂ ਟੁੱਟ ਗਈ, ਜਿਸ ਕਾਰਨ 60 ਫੁੱਟ ਦੀ ਉਚਾਈ ਤੋਂ ਹੀ ਇਸ ‘ਤੇ ਸਵਾਰ ਲੋਕ ਡਿੱਗ ਗਏ। ਪੁਲਿਸ ਨੇ ਝੂਲਾ ਚਲਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਪੈਂਡੂਲਮ ਝੂਲੇ ਦਾ ਨਾਂਅ ਡਿਸਕਵਰੀ ਰੱਖਿਆ ਹੋਇਆ ਸੀ ਅਤੇ ਇਹ ਵੱਡੀ ਘੜੀ ਦੇ ਪੈਂਡੂਲਮ ਵਾਂਗ ਝੂਲਦਾ ਸੀ ਤੇ ਨਾਲਲ ਹੀ ਘੁੰਮਦਾ ਸੀ।

ਗਾਂਧੀਨਗਰ: ਗੁਜਰਾਤ ਦੇ ਅਹਿਮਦਾਬਾਦ ਦੇ ਕਾਂਕਰੀਆ ਝੀਲ ਸਥਿਤ ਐਮਿਊਜ਼ਮੈਂਟ ਪਾਰਕ ‘ਤੇ ਇੱਕ ਵੱਡਾ ਪੈਂਡੂਲਮ ਝੂਲਾ ਟੁੱਟਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 29 ਜਣੇ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚੋਂ 13 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਵਾਪਰਨ ਸਮੇਂ ਦੋ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਇੱਕ ਦੀ ਮੌਤ ਹਸਪਤਾਲ ਵਿੱਚ ਹੋ ਗਈ।

ਪ੍ਰਾਪਤ ਜਾਣਕਾਰੀ ਮੁਤਾਬਕ ਝੂਲੇ ਦੀ ਮੁੱਖ ਬਾਂਹ (ਸ਼ਾਫਟ) ਵਿਚਕਾਰੋਂ ਟੁੱਟ ਗਈ, ਜਿਸ ਕਾਰਨ 60 ਫੁੱਟ ਦੀ ਉਚਾਈ ਤੋਂ ਹੀ ਇਸ ‘ਤੇ ਸਵਾਰ ਲੋਕ ਡਿੱਗ ਗਏ। ਪੁਲਿਸ ਨੇ ਝੂਲਾ ਚਲਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਪੈਂਡੂਲਮ ਝੂਲੇ ਦਾ ਨਾਂਅ ਡਿਸਕਵਰੀ ਰੱਖਿਆ ਹੋਇਆ ਸੀ ਅਤੇ ਇਹ ਵੱਡੀ ਘੜੀ ਦੇ ਪੈਂਡੂਲਮ ਵਾਂਗ ਝੂਲਦਾ ਸੀ ਤੇ ਨਾਲਲ ਹੀ ਘੁੰਮਦਾ ਸੀ।

ਨਗਰ ਨਿਗਮ ਨੇ ਇਲਾਕੇ ਵਿੱਚ ਝੂਲਾ ਚਲਾਉਣ ਲਈ ਪ੍ਰਾਈਵੇਟ ਠੇਕੇਦਾਰਾਂ ਨੂੰ ਠੇਕੇ ਦਿੱਤੇ ਹੋਏ ਹਨ। ਮਿਊਂਸੀਪਲ ਕਮਿਸ਼ਨਰ ਵਿਜੇ ਨੇਹਰਾ ਨੇ ਦੱਸਿਆ ਕਿ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।