ਹਿਮਾਚਲ ‘ਚ ਲਈ ਮੌਸਮ ਨੇ ਕਰਵਟ, ਬਾਰਸ਼ ਤੇ ਗੜ੍ਹੇਮਾਰੀ ਦੀ ਚੇਤਾਵਨੀ

ਹਿਮਾਚਲ ਪ੍ਰਦੇਸ਼ ‘ਚ ਪੱਛਮੀ ਗੜਬੜੀ ਕਰਕੇ ਮੌਸਮ ਨੇ ਕਰਵਟ ਲਈ ਹੈ। ਅੱਜ ਮੌਸਮ ਵਿਭਾਗ ਨੇ ਮੈਦਾਨੀ ਤੇ ਮੱਧ ਪਰਬਤੀ ਖੇਤਰਾਂ ‘ਚ ਬਾਰਸ਼ ਤੇ ਗੜ੍ਹੇਮਾਰੀ ਨਾਲ ਤੇਜ਼ ਹਵਾਵਾਂ ਦੀ ਚੇਤਾਵਨੀ ਕੀਤੀ ਜਾਰੀ ਕੀਤੀ ਹੈ।

ਸ਼ਿਮਲਾਹਿਮਾਚਲ ਪ੍ਰਦੇਸ਼ ‘ਚ ਪੱਛਮੀ ਗੜਬੜੀ ਕਰਕੇ ਮੌਸਮ ਨੇ ਕਰਵਟ ਲਈ ਹੈ। ਅੱਜ ਮੌਸਮ ਵਿਭਾਗ ਨੇ ਮੈਦਾਨੀ ਤੇ ਮੱਧ ਪਰਬਤੀ ਖੇਤਰਾਂ ‘ਚ ਬਾਰਸ਼ ਤੇ ਗੜ੍ਹੇਮਾਰੀ ਨਾਲ ਤੇਜ਼ ਹਵਾਵਾਂ ਦੀ ਚੇਤਾਵਨੀ ਕੀਤੀ ਜਾਰੀ ਕੀਤੀ ਹੈ। ਇਸ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਹਿਮਾਚਲ ਦੇ ਉਨਾਬਿਲਾਸਪੁਰਮੰਡੀਕਾਂਗੜਾਸ਼ਿਮਲਾਸੋਲਨਚੰਬਾ ‘ਚ ਪੱਛਮੀ ਗੜਬੜੀ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ।

ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ ‘ਚ ਮਾਨਸੂਨ ਜੁਲਾਈ ਦੇ ਪਹਿਲੇ ਹਫਤੇ ‘ਚ ਦਸਤਕ ਦਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਪਿਛਲੇ ਸਾਲ 37 ਫੀਸਦ ਬਾਰਸ਼ ਹੋਵੇਗੀ ਜੋ ਪਿਛਲੇ ਸਾਲ ਨਾਲੋਂ 45% ਘੱਟ ਹੈ।