ਦਿੱਲੀ ‘ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, ਪਾਰਾ 48°C ਪਾਰ

ਦਿੱਲੀ ਵਿੱਚ ਭਿਆਨਕ ਗਰਮੀ ਤੇ ਲੂ ਦਾ ਕਹਿਰ ਸੋਮਵਾਰ ਨੂੰ ਰਿਕਾਰਡ ਪੱਧਰ ‘ਤੇ ਪਹੁੰਚ ਗਿਆ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਸੈਲਸੀਅਸ ਪਹੁੰਚ ਗਿਆ। ਇਹ ਦਿੱਲੀ ਵਿੱਚ ਹੁਣ ਤਕ ਦੀ ਰਿਕਾਰਡ ਗਰਮੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਇਤਿਹਾਸ ਵਿੱਚ ਇਹ ਹੁਣ ਤਕ ਦਾ ਸਭ ਤੋਂ ਗਰਮ ਮਹੀਨਾ ਰਿਹਾ।

ਨਵੀਂ ਦਿੱਲੀ: ਦਿੱਲੀ ਵਿੱਚ ਭਿਆਨਕ ਗਰਮੀ ਤੇ ਲੂ ਦਾ ਕਹਿਰ ਸੋਮਵਾਰ ਨੂੰ ਰਿਕਾਰਡ ਪੱਧਰ ‘ਤੇ ਪਹੁੰਚ ਗਿਆ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਸੈਲਸੀਅਸ ਪਹੁੰਚ ਗਿਆ। ਇਹ ਦਿੱਲੀ ਵਿੱਚ ਹੁਣ ਤਕ ਦੀ ਰਿਕਾਰਡ ਗਰਮੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਇਤਿਹਾਸ ਵਿੱਚ ਇਹ ਹੁਣ ਤਕ ਦਾ ਸਭ ਤੋਂ ਗਰਮ ਮਹੀਨਾ ਰਿਹਾ।

ਮੌਸਮ ਵਿਭਾਗ ਮੁਤਾਬਕ ਦਿੱਲੀ ਦੇ ਪਾਲਮ ਵਿੱਚ 48 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। 9 ਜੂਨ ਨੂੰ ਪਾਰਾ 47.8 ਡਿਗਰੀ ਦੇ ਰਿਕਾਰਡ ਪੱਧਰ ‘ਤੇ ਦਰਜ ਕੀਤਾ ਗਿਆ। ਉੱਧਰ ਪ੍ਰਾਈਵੇਟ ਮੌਸਮ ਏਜੰਸੀ ਸਕਾਈਮੇਟ ਮੁਤਾਬਕ ਦਿੱਲੀ ਦੇ ਸਫਦਰਗੰਜ ਵਿੱਚ 45.6˚C ਪਾਰਾ ਦਰਜ ਕੀਤਾ ਗਿਆ ਜੋ 2009 ਦੇ ਬਾਅਦ ਸਭਤੋਂ ਵੱਧ ਹੈ। ਗਰਮੀ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ।

23 ਮਈ ਦੇ ਆਸਪਾਸ ਹੋਈ ਬਾਰਸ਼ ਦੇ ਬਾਅਦ ਦਿੱਲੀ ਤੇ ਉਸ ਨਾਲ ਲੱਗਦੇ ਖੇਤਰਾਂ ਵਿੱਚ ਲੰਮੇ ਸਮੇਂ ਤੋਂ ਮੌਸਮ ਖ਼ੁਸ਼ਕ ਤੇ ਬੇਹੱਦ ਗਰਮ ਬਣਿਆ ਹੋਇਆ ਹੈ। ਕਿਸੇ ਵੀ ਮਹੱਤਵਪੂਰਨ ਮੌਸਮ ਪ੍ਰਣਾਲੀ ਨਾ ਹੋਣ ਕਰਕੇ ਦਿੱਲੀ ਵਿੱਚ ਗਰਮ ਤੇ ਖ਼ੁਸ਼ਕ ਹਵਾਵਾਂ ਚੱਲ ਰਹੀਆਂ ਸਨ। ਇਸ ਕਰਕੇ ਇੱਥੋਂ ਦੇ ਤਾਪਮਾਨ ਵਿੱਚ ਲਗਾਤਾਰ ਉਛਾਲ ਰਿਕਾਰਡ ਕੀਤਾ ਜਾ ਰਿਹਾ ਹੈ।