ਪੋਟੈਟੋ ਮਸਾਲਾ ਸੈਂਡਵਿਚ

ਸਮੱਗਰੀ
– 1 ਚਮਚ ਤੇਲ
– 1/2 ਚਮਚ ਜੀਰਾ
– 1 ਚਮਚ ਹਰੀ ਮਿਰਚ
– 125 ਗ੍ਰਾਮ ਟਮਾਟਰ
– 1/2 ਚਮਚ ਨਮਕ
– 3/4 ਚਮਚ ਲਾਲ ਮਿਰਚ
– 300 ਗ੍ਰਾਮ ਉਬਲੇ ਆਲੂ
– 1 ਵੱਡਾ ਚਮਚ ਧਨੀਆ
– 1 ਚਮਚ ਅੰਬ ਚੂਰਨ ਪਾਉਡਰ
– ਸੈਂਡਵਿਚ ਰੋਟੀ
– ਮੱਖਣ
– ਹਰੀ ਚਟਨੀ
– ਸ਼ਿਮਲਾ ਮਿਰਚ
ਬਣਾਉਣ ਦੀ ਵਿਧੀ
ਇੱਕ ਪੈਨ ਨੂੰ ਗੈਸ ‘ਤੇ ਰੱਖੋ ਅਤੇ ਇੱਕ ਚਮਚ ਤੇਲ, ਅੱਧਾ ਚਮਚ ਜ਼ੀਰਾ, ਇੱਕ ਚਮਚ ਹਰੀ ਮਿਰਚ, 125 ਗ੍ਰਾਮ ਟਮਾਟਰ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਇਸ ‘ਚ ਅੱਧਾ ਚਮਚ ਨਮਕ, 3/4 ਚਮਚ ਲਾਲ ਮਿਰਚ ਪਾਓ। ਨਾਲ ਹੀ 300 ਗ੍ਰਾਮ ਉਬਲੇ ਆਲੂ, ਇੱਕ ਚਮਚ ਧਨੀਆ, ਇੱਕ ਚਮਚ ਅੰਬ ਚੂਰਨ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਕੇ 2-3 ਮਿੰਟਾ ਲਈ ਕੁੱਕ ਕਰੋ। ਬ੍ਰੈੱਡ ਸਲਾਈਸ ਲਓ ਅਤੇ ਉਸ ‘ਤੇ ਹੁਣ ਇੱਕ ਟੁੱਕੜਾ ਮੱਖਣ ਅਤੇ ਹਰੀ ਚਟਨੀ ਲਗਾਓ ਨਾਲ ਹੀ ਆਲੂ ਦਾ ਮਿਸ਼ਰਣ ਵੀ ਰੱਖੋ। ਹੁਣ ਦੂਜੇ ਬ੍ਰੈੱਡ ਦੇ ਟੁੱਕੜੇ ਨਾਲ ਕਵਰ ਕਰ। ਧੀਮੇ ਤਾਪਮਾਨ ‘ਤੇ ਗਰਿੱਲ ਕਰੋ ਅਤੇ ਪਕਾਉਣ ਵਾਲੇ ਤੇਲ ਦੀ ਸਪਰੇਅ ਕਰੋ। ਗਰਿੱਲ ‘ਤੇ ਰੋਟੀ ਦਾ ਟੁੱਕੜਾ ਰੱਖੋ ਅਤੇ ਫ਼ਿਰ ਢੱਕ ਦਿਓ। ਥੋੜ੍ਹਾ ਭੂਰਾ ਹੋਣ ‘ਤੇ ਬੰਦ ਕਰ ਦਿਓ। ਚਟਨੀ ਦੇ ਨਾਲ ਗਰਮਾ-ਗਰਮ ਸਰਵ ਕਰੋ।