ਕੈਟਰੀਨਾ ਕੈਫ ਦੀਆਂ ਉੱਡੀਆਂ ਨੀਂਦਰਾਂ, ਖੁਦ ਕੀਤਾ ਖੁਲਾਸਾ

ਕੈਟਰੀਨਾ ਨੇ ਸ਼ਨੀਵਾਰ ਨੂੰ ਜੀਕਿਊ 100 ਬੈਸਟ ਡ੍ਰੈਸਡ 2019 ਐਵਾਰਡਜ਼ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਸ ਨੇ ਕਿਹਾ, ‘ਮੈਂ ਰਾਤ ਨੂੰ ਸੌਂ ਨਹੀਂ ਪਾ ਰਹੀ।’

ਨਵੀਂ ਦਿੱਲੀ: ਸਲਮਾਨ ਖ਼ਾਨ, ਕੈਟਰੀਨਾ ਕੈਫ ਤੇ ਦਿਸ਼ਾ ਪਟਾਨੀ ਦੀ ਫਿਲਮ ‘ਭਾਰਤ’ ਪੰਜ ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਕੈਟਰੀਨਾ ਦੀ ਨੀਂਦ ਉੱਡੀ ਹੋਈ ਹੈ।

ਕੈਟਰੀਨਾ ਨੇ ਸ਼ਨੀਵਾਰ ਨੂੰ ਜੀਕਿਊ 100 ਬੈਸਟ ਡ੍ਰੈਸਡ 2019 ਐਵਾਰਡਜ਼ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਸ ਨੇ ਕਿਹਾ, ‘ਮੈਂ ਰਾਤ ਨੂੰ ਸੌਂ ਨਹੀਂ ਪਾ ਰਹੀ।’ ਕੈਟਰੀਨਾ ਨੇ ਕਿਹਾ ਕਿ ‘ਭਾਰਤ’ ਦੀ ਰਿਲੀਜ਼ ਨੂੰ ਲੈ ਕੇ ਉਹ ਇੰਨੀ ਰੌਮਾਂਚਿਤ ਹੈ ਕਿ ਦਰਸ਼ਕਾਂ ਦੀ ਪ੍ਰਤੀਕਿਰਿਆ ਜਾਣਨ ਦੀ ਉਡੀਕ ਨਹੀਂ ਕਰ ਸਕਦੀ। ਫਿਲਮ ਜਿਸ ਤਰ੍ਹਾਂ ਨਾਲ ਬਣ ਕੇ ਸਾਹਮਣੇ ਆਈ ਹੈ ਉਸ ਤੋਂ ਉਹ ਬੇਹੱਦ ਖ਼ੁਸ਼ ਹੈ।

https://www.instagram.com/katrinakaif/?utm_source=ig_embed

ਕੈਟਰੀਨਾ ਕੈਫ ਦੀ ਅਗਲੀ ਫਿਲਮ ‘ਸੂਰੀਆਵੰਸ਼ੀ’ ਹੈ। ਰੋਹਿਤ ਸ਼ੈਟੀ ਦੀ ਇਸ ਫਿਲਮ ਵਿੱਚ ਉਹ ਲੰਮੇ ਸਮੇਂ ਬਾਅਦ ਅਕਸ਼ੈ ਕੁਮਾਰ ਨਾਲ ਕੰਮ ਕਰੇਗੀ। ‘ਭਾਰਤ’ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫ਼ਰ ਨੇ ਕੀਤਾ ਹੈ।