ਮਮਤਾ ਦਾ ਐਲਾਨ, ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਨਹੀਂ ਜਾਣਗੇ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਹੁੰ ਚੁੱਕ ਸਮਾਗਮ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਹੀਂ ਜਾਵੇਗੀ। ਇਸ ਦਾ ਐਲਾਨ ਮਮਤਾ ਨੇ ਖੁਦ ਆਪਣੇ ਟਵਿੱਟਰ ਹੈਂਡਲ ‘ਤੇ ਪੋਸਟ ਨੂੰ ਸ਼ੇਅਰ ਕਰ ਕੀਤਾ ਹੈ।

ਨਵੀਂ ਦਿੱਲੀਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਹੁੰ ਚੁੱਕ ਸਮਾਗਮ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਹੀਂ ਜਾਵੇਗੀ। ਇਸ ਦਾ ਐਲਾਨ ਮਮਤਾ ਨੇ ਖੁਦ ਆਪਣੇ ਟਵਿੱਟਰ ਹੈਂਡਲ ‘ਤੇ ਪੋਸਟ ਨੂੰ ਸ਼ੇਅਰ ਕਰ ਕੀਤਾ ਹੈ।

ਮਮਤਾ ਨੇ ਪੀਐਮ ਮੋਦੀ ਨੂੰ ਚਿੱਠੀ ਲਿਖ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਸਹੁੰ ਚੁੱਕ ਸਮਾਗਮ ‘ਚ ਸ਼ਿਰਕਤ ਨਾ ਕਰਨ ਦਾ ਕਾਰਨ ਦੱਸਿਆ ਹੈ। ਮਮਤਾ ਨੇ ਲਿਖਿਆ, “ਨਵੇਂ ਪ੍ਰਧਾਨ ਮੰਤਰੀ ਬਣਨ ‘ਤੇ ਨਰੇਂਦਰ ਮੋਦੀ ਨੂੰ ਵਧਾਈ। ਮੇਰਾ ਪਲਾਨ ਪਹਿਲਾਂ ਇਸ ਸੱਦੇ ਨੂੰ ਮਨਜ਼ੂਰ ਕਰ ਸਹੁੰ ਚੁੱਕ ਸਮਾਗਮ ‘ਚ ਹਿੱਸਾ ਲੈਣ ਦਾ ਸੀ ਪਰ ਮੈਂ ਪਿਛਲੇ ਇੱਕ ਘੰਟੇ ਤੋਂ ਮੀਡੀਆ ‘ਚ ਦੇਖ ਰਹੀ ਹਾਂ ਕਿ ਬੀਜੇਪੀ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਬੰਗਾਲ ‘ਚ 54 ਲੋਕਾਂ ਦੀ ਜਾਨ ਰਾਜਨੀਤਕ ਹਿੰਸਾ ਕਰਕੇ ਗਈ ਹੈ। ਇਹ ਬਿਲਕੁਲ ਝੂਠ ਹੈ।”

ਮਮਤਾ ਬੈਨਰਜੀ ਨੇ ਕਿਹਾ, “ਨਰੇਂਦਰ ਮੋਦੀ ਜੀਮਾਫ ਕਰਨਾਇਹੀ ਕਾਰਨ ਹੈ ਕਿ ਮੈਂ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਨਹੀਂ ਹੋ ਸਕਦੀ। ਇਹ ਸਮਾਗਮ ਲੋਕਤੰਤਰ ਦਾ ਜਸ਼ਨ ਹੁੰਦਾ ਹੈ। ਕਿਸੇ ਇੱਕ ਰਾਜਨੀਤਕ ਪਾਰਟੀ ਨੂੰ ਨੀਵਾਂ ਦਿਖਾਉਣ ਵਾਲਾ ਨਹੀਂ। ਕ੍ਰਿਪਾ ਮੈਨੂੰ ਮਾਫ਼ ਕਰਨਾ।”

ਬੰਗਾਲ ‘ਚ ਲੋਕ ਸਭਾ ਚੋਣਾਂ ਦੌਰਾਨ ਜੰਮਕੇ ਹਿੰਸਾ ਹੋਈ ਸੀ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਈ ਸਮਰੱਥਕ ਮਾਰੇ ਗਏ ਸੀ। ਬੀਜੇਪੀ ਇਨ੍ਹਾਂ ਨੂੰ ਸ਼ਹੀਦ ਕਹਿ ਰਹੀ ਹੈ। ਬੀਜੇਪੀ ਨੇ ਨਰੇਂਦਰ ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ 54 ਬੀਜੇਪੀ ਸਮਰੱਥਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾਇਆ ਹੈ। ਇਸ ਨੂੰ ਬੀਜੇਪੀ ਦੀ 2020 ਦੀ ਰਣਨੀਤੀ ਕਿਹਾ ਜਾ ਰਿਹਾ ਹੈ।