ਹੁਣ ਐਮੇਜਨ ਤੋਂ ਬੁੱਕ ਕਰੋ ਜਹਾਜ਼ ਦੀ ਟਿਕਟ, ਇੰਝ ਕਰੋ ਇਸਤੇਮਾਲ

ਭਾਰਤੀ ਯੂਜ਼ਰਸ ਹੁਣ ਐਮੇਜਨ ਦਾ ਇਸਤੇਮਾਲ ਘਰੇਲੂ ਉਡਾਣਾਂ ਬੁੱਕ ਕਰਨ ਲਈ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਸ਼ੌਪਿੰਗ, ਮਨੀ ਟ੍ਰਾਂਸਫਰ, ਬਿੱਲ ਪੈਮੇਂਟ, ਮੋਬਾਈਲ ਰਿਚਾਰਜ ਇਹ ਸਭ ਇੱਕ ਐਪ ਰਾਹੀਂ ਕੀਤਾ ਜਾ ਸਕਦਾ ਹੈ। ਈ-ਕਾਮਰਸ ਜਾਇੰਟ ਨੇ ਇਸ ਗੱਲ ਦਾ ਐਲਾਨ ਸ਼ਨੀਵਾਰ ਨੂੰ ਕੀਤਾ।

ਨਵੀਂ ਦਿੱਲੀਭਾਰਤੀ ਯੂਜ਼ਰਸ ਹੁਣ ਐਮੇਜਨ ਦਾ ਇਸਤੇਮਾਲ ਘਰੇਲੂ ਉਡਾਣਾਂ ਬੁੱਕ ਕਰਨ ਲਈ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਸ਼ੌਪਿੰਗਮਨੀ ਟ੍ਰਾਂਸਫਰਬਿੱਲ ਪੈਮੇਂਟ,ਮੋਬਾਈਲ ਰਿਚਾਰਜ ਇਹ ਸਭ ਇੱਕ ਐਪ ਰਾਹੀਂ ਕੀਤਾ ਜਾ ਸਕਦਾ ਹੈ। ਈਕਾਮਰਸ ਜਾਇੰਟ ਨੇ ਇਸ ਗੱਲ ਦਾ ਐਲਾਨ ਸ਼ਨੀਵਾਰ ਨੂੰ ਕੀਤਾ।

ਐਮੇਜਨ ਨੇ ਆਨਲਾਈਨ ਟ੍ਰੈਵਲ ਪਾਟਨਰ ਤੇ ਦੂਜੇ ਪਲੇਟਫਾਰ ਕਲੀਅਰਟ੍ਰਿਪ ਦੇ ਨਾਲ ਇਸ ਸਰਵਿਸ ਨੂੰ ਲੌਂਚ ਕੀਤਾ। ਐਮੇਜਨ ਪੇਅ ਦੇ ਡਾਇਰੈਕਟ ਰਾਰਿਕ ਪਲਾਸਟਿਕਵਾਲਾ ਨੇ ਕਿਹਾ, “ਅਸੀਂ ਕਲੀਅਰਟ੍ਰਿਪ ਨਾਲ ਸਾਂਝੇਦਾਰੀ ਕਰ ਕਾਫੀ ਉਤਸ਼ਾਹਿਤ ਹਾਂ ਤੇ ਯੂਜ਼ਰਸ ਨੂੰ ਇਸ ਦੌਰਾਨ ਸਫਰ ਕਰਨ ਦਾ ਤਜ਼ਰਬਾ ਕਾਫੀ ਬੈਸਟ ਮਿਲੇਗਾ।”

ਐਮੇਜਨ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਕਿ ਉਹ ਯੂਜ਼ਰਸ ਦੇ ਟਿਕਟ ਕੈਂਸਲ ਕਰਨ ‘ਤੇ ਵੀ ਕੋਈ ਚਾਰਜ ਨਹੀਂ ਲਵੇਗਾ। ਯੂਜ਼ਰਸ ਨੂੰ ਇੱਥੇ ਸਿਰਫ ਏਅਰਟੈੱਲ ਕੈਂਸਲੇਸ਼ਨ ਪੈਨੇਲਟੀ ਹੀ ਦੇਣੀ ਹੋਵੇਗੀ। ਯੂਜ਼ਰਸ ਐਮੇਜਨ ਪੇਅ ‘ਤੇ ਜਾ ਕੇ ਫਲਾਈਟ ਨੂੰ ਲੱਭ ਸਕਦੇ ਹਨ। ਪਲਾਸਟਿਕਵਾਲਾ ਨੇ ਕਿਹਾ ਕਿ ਉਹ ਯੂਜ਼ਰਸ ਨੂੰ ਮੈਂਬਰਸ਼ਿਪ ਨਾਲ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਦੇਣਾ ਚਾਹੁੰਦੇ ਹਨ।