ਕਪਿਲ ਸ਼ਰਮਾ ਨੂੰ ਵਿਦੇਸ਼ ‘ਚ ਮਿਲਿਆ ਖਾਸ ਸਨਮਾਨ, ਹੁਣ ਮਿਲ ਰਹੀ ਵਧਾਈ

ਟੀਵੀ ਕਾਮੇਡੀਅਨ ਕਿੰਗ ਕਪਿਲ ਸ਼ਰਮਾ ਦਾ ਨਾਂ ‘ਵਰਲਡ ਬੁਕ ਆਫ ਰਿਕਾਰਡਸ ਲੰਦਨ’ ‘ਚ ਸ਼ਾਮਲ ਹੋ ਗਿਆ ਹੈ। ਕਪਿਲ ਸ਼ਰਮਾ ਹੁਣ ਭਾਰਤ ਦੇ ਸਭ ਤੋਂ ਜ਼ਿਆਦਾ ਦੇਖੇ ਅਤੇ ਪਸੰਦ ਕੀਤੇ ਜਾਣ ਵਾਲੇ ਕਮਾੇਡੀਅਨ ਚੋਂ ਇੱਕ ਬਣ ਗੲ ਹਨ।

ਮੁੰਬਈਟੀਵੀ ਕਾਮੇਡੀਅਨ ਕਿੰਗ ਕਪਿਲ ਸ਼ਰਮਾ ਦਾ ਨਾਂ ‘ਵਰਲਡ ਬੁਕ ਆਫ ਰਿਕਾਰਡਸ ਲੰਦਨ’ ‘ਚ ਸ਼ਾਮਲ ਹੋ ਗਿਆ ਹੈ। ਕਪਿਲ ਸ਼ਰਮਾ ਹੁਣ ਭਾਰਤ ਦੇ ਸਭ ਤੋਂ ਜ਼ਿਆਦਾ ਦੇਖੇ ਅਤੇ ਪਸੰਦ ਕੀਤੇ ਜਾਣ ਵਾਲੇ ਕਮਾੇਡੀਅਨ ਚੋਂ ਇੱਕ ਬਣ ਗੲ ਹਨ। ਇਸ ਖ਼ਬਰ ਨਾਲ ਕਪਿਲ ਦੇ ਫੈਨਸ ਕਾਫੀ ਖੁਸ਼ ਹਨ ਕਿਉਂਕਿ ਉਨ੍ਹਾਂ ਦੇ ਪਸੰਦੀਦਾ ਕਲਾਕਾਰ ਨੂੰ ਹੁਣ ਵਿਦੇਸ਼ ‘ਚ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਕਪਿਲ ਸ਼ਰਮਾ ਨੂੰ ‘ਵਰਲਡ ਬੁੱਕ ਆਫ ਰਿਕਾਰਡਸ ਲੰਦਨ’ ਨੇ ਹਾਲ ਹੀ ‘ਚ ਸਨਮਾਨਿਤ ਕੀਤਾ ਜਿਸ ਦੀ ਜਾਣਕਾਰੀ ਸੋਨੀ ਟੀਵੀ ਨੇ ਇੰਸਟਾਗ੍ਰਾਂਮ ‘ਤੇ ਫੈਂਸ ਨਾਲ ਸ਼ੇਅਰ ਕੀਤੀ ਹੈ। ਟੀਵੀ ਚੈਨਲ ਨੇ ਕਪਿਲ ਨੂੰ ਮਿਲੇ ਸਨਮਾਨ ਦੀ ਜਾਣਕਾਰੀ ਨੂੰ ਸ਼ੇਅਰ ਕਰ ਉਸ ਨੂੰ ਵਧਾਈ ਦਿੱਤੀ ਹੈ। ਇਸ ਨੂੰ ਦੇਖਣ ਤੋਂ ਬਾਅਦ ਫੈਨਸ ਕਈ ਮੈਸੇਜ ਭੇਜ ਰਹੇ ਹਨ।

ਕਪਿਲ ਸ਼ਰਮਾ ਨੇ ਛੋਟੇ ਪਰਦੇ ‘ਤੇ ਆਪਣੇ ਕਾਮੇਡੀ ਸ਼ੋਅ ਨਾਲ ਕਰੋੜਾਂ ਲੋਕਾਂ ਦੇ ਦਿਲਾਂ ‘ਚ ਥਾਂ ਬਣਾਈ ਹੈ। ਉਸ ਨੇ ਸਟੈਂਡ ਅਪ ਕਾਮੇਡੀ ਅੇਕਟ ਅਤੇ ਗਰੂਪ ਪ੍ਰਫਾਰਮੈਂਸ ਲੋਕਾਂ ਨੂੰ ਪਸੰਦ ਆਉਂਦੀਆਂ ਹਨ। ਉਂਝ ਸ਼ੁਰੂ ਤੋਂ ਕਪਿਲ ਨੂੰ ਆਪਣੇ ਸ਼ੋਅ ‘ਚ ਹਮੇਸ਼ਾ ਨਵਜੋਤ ਸਿੱਧੂ ਦਾ ਸਾਥ ਮਿਲਿ ਹੈ ਪਰ ਪੁਲਵਾਮਾ ਹਮਲੇ ‘ਤੇ ਵਿਵਾਦਤ ਬਿਆਨ ਤੋਂ ਬਾਅਦ ਉਸ ਨੂੰ ਸ਼ੋਅ ਤੋਂ ਬਾਹਰ ਕੀਤਾ ਗਿਆ। ਹੁਣ ਇੱਕ ਵਾਰ ਫੇਰ ਖ਼ਬਰਾਂ ਨੇ ਕਿ ਸਿੱਧੂ ਜਲਦੀ ਹੀ ਕਪਿਲ ਸ਼ੋਅ ‘ਚ ਐਂਟਰੀ ਕਰ ਸਕਦਾ ਹੈ।