
ਈ-ਕਾਮਰਸ ਜਾਇੰਟ ਐਮੇਜਨ ਭਾਰਤੀ ਯੂਜ਼ਰਸ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਈ ਯੂਜ਼ਰਸ ਕੰਪਨੀ ਦਾ ਵਿਰੋਧ ਕਰ ਰਹੇ ਹਨ। ਇਸ ਦਾ ਕਾਰਨ ਆਨਲਾਈਨ ਪਲੇਟਫਾਰਮ ‘ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵਾਲੇ ਟੌਇਲਟ ਸੀਟ ਕਵਰ ਦਿਖਾਏ ਜਾਣਾ ਹੈ।
ਨਵੀਂ ਦਿੱਲੀ: ਈ–ਕਾਮਰਸ ਜਾਇੰਟ ਐਮੇਜਨ ਭਾਰਤੀ ਯੂਜ਼ਰਸ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਈ ਯੂਜ਼ਰਸ ਕੰਪਨੀ ਦਾ ਵਿਰੋਧ ਕਰ ਰਹੇ ਹਨ। ਇਸ ਦਾ ਕਾਰਨ ਆਨਲਾਈਨ ਪਲੇਟਫਾਰਮ ‘ਤੇ ਹਿੰਦੂ ਦੇਵੀ–ਦੇਵਤਿਆਂ ਦੀਆਂ ਤਸਵੀਰਾਂ ਵਾਲੇ ਟੌਇਲਟ ਸੀਟ ਕਵਰ ਦਿਖਾਏ ਜਾਣਾ ਹੈ। ਇਸ ਤੋਂ ਬਾਅਦ ਐਮੇਜਨ ਖਿਲਾਫ 24 ਹਜ਼ਾਰ ਟਵੀਟ ਕੀਤੇ ਗਏ। ਇਨ੍ਹਾਂ ‘ਚ ‘ਬਾਈਕਾਟ ਐਮੇਜਨ’ ਟ੍ਰੈਂਡ ਕਰ ਰਿਹਾ ਹੈ।
ਹੁਣ ਇਸ ਮਾਮਲੇ ‘ਤੇ ਯੋਗ ਗੁਰੂ ਰਾਮਦੇਵ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, “ਕੀ #ਐਮੇਜਨ ਇਸਲਾਮ ਤੇ ਇਸਾਈ ਧਰਮ ਦੇ ਪਵਿੱਤਰ ਫੋਟੋਆਂ ਨੂੰ ਇਸ ਅੰਦਾਜ਼ ‘ਚ ਪੇਸ਼ ਕਰ ਉਨ੍ਹਾਂ ਦੀ ਬੇਇੱਜ਼ਤੀ ਕਰਨ ਦਾ ਹਿਮਾਕਤ ਕਰ ਸਕਦਾ ਹੈ? ਇਸ ਤੋਂ ਅੱਗੇ ਉਨ੍ਹਾਂ ਨੇ ਲਿਖਿਆ, ਹਮੇਸ਼ਾ ਭਾਰਤ ਦੇ ਪੂਰਵਜ ਦੇਵੀ ਦੇਵਤਿਆਂ ਦੀ ਬੇਇੱਜ਼ਤੀ ਕਿਉਂ?”
क्या #Amazon इस्लाम और ईसाइयत के पवित्र चित्रों को इस रूप में प्रस्तुत करके उनका अपमान करने का दुस्साहस कर सकता है ?
हमेशा भारत के ही पूर्वज देवी देवताओं का अपमान क्यों?#अमेजनमाफीमांगे #AmazonInsultsHindu pic.twitter.com/2cXAJxa0yw— Swami Ramdev (@yogrishiramdev) May 17, 2019
ਇਸ ਟਵੀਟ ਤੋਂ ਬਾਅਦ ਕਈ ਯੂਜ਼ਰ ਭਾਵੁਕ ਹੋ ਗਏ ਜਿਨ੍ਹਾਂ ਨੇ ਕਿਹਾ ਕਿ ਜਦੋਂ ਤਕ ਟੀਮ ਇਸ ਇਤਰਾਜ਼ਯੋਗ ਪੋਸਟ ਨੂੰ ਨਹੀਂ ਹਟਾਉਂਦੀ ਉਹ ਐਮੇਜਨ ਨੂੰ ਸਬਕ ਸਿਖਾਉਣ। ਇਸ ਲਈ ਉਹ ਆਰਡਰ ਕਰਨਗੇ ਕੈਸ਼ ਨਹੀਂ ਦੇਣਗੇ ਤੇ ਡਿਲਵਰੀ ਆਉਣ ‘ਤੇ ਇਸ ਨੂੰ ਲੈਣ ਤੋਂ ਵੀ ਇਨਕਾਰ ਕਰ ਦੇਣ।”
ਇਹ ਕੋਈ ਪਹਿਲਾਂ ਮੌਕਾ ਨਹੀਂ ਜਦੋਂ ਐਮੇਜਨ ਦੀ ਕਿਸੇ ਪੋਸਟ ‘ਤੇ ਵਿਵਾਦ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਈ–ਕਾਰਸ ਸਾਈਟ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾ ਚੁੱਕੀ ਹੈ ਤੇ ਅਜਿਹੀ ਸਮਾਗਰੀ ਨੂੰ ਹੰਗਾਮਿਆਂ ਤੋਂ ਬਾਅਦ ਹਟਾ ਦਿੱਤਾ ਗਿਆ।