ਮੁੰਬਈ ਰਨਵੇਅ ‘ਤੇ ਟਲਿਆ ਵੱਡਾ ਹਾਦਸਾ, ਏਅਰਫੋਰਸ ਦਾ ਵਿਮਾਨ ਰਨਵੇ ਤੋਂ ਅੱਗੇ ਵਧੀਆ

ਮੁੰਬਈ ਏਅਰਪੋਰਟ ‘ਤੇ ਬੀਤੀ ਰਾਤ ਇੱਕ ਵੱਡਾ ਹਾਦਸਾ ਟੱਲ ਗਿਆ। ਇੱਥੇ ਇੱਕ ਇੰਡੀਅਨ ਏਅਰਫੋਰਸ ਦਾ ਜਹਾਜ਼ ਰਨਵੇਅ ਤੋਂ ਅੱਗੇ ਵੱਧ ਗਿਆ। ਘਟਨਾ ਰਾਤ ਕਰੀਬ 11:39 ਵਜੇ ਦੀ ਹੈ।

ਮੁੰਬਈ ਏਅਰਪੋਰਟ ‘ਤੇ ਬੀਤੀ ਰਾਤ ਇੱਕ ਵੱਡਾ ਹਾਦਸਾ ਟੱਲ ਗਿਆ। ਇੱਥੇ ਇੱਕ ਇੰਡੀਅਨ ਏਅਰਫੋਰਸ ਦਾ ਜਹਾਜ਼ ਰਨਵੇਅ ਤੋਂ ਅੱਗੇ ਵੱਧ ਗਿਆ। ਘਟਨਾ ਰਾਤ ਕਰੀਬ 11:39 ਵਜੇ ਦੀ ਹੈ। ਵਿਮਾਨ ਦੇ ਰਨਵੇਅ ਤੋਂ ਅੱਗੇ ਵੱਧਦੇ ਹੀ ਏਅਰਪੋਰਟ ਅਧਿਕਾਰੀਆਂ ‘ਚ ਅਫਰਾਤਫਰੀ ਮੱਚ ਗਈ। ਏਅਰਪੋਰਟ ‘ਤੇ ਫੋਰਨ ਆਪ੍ਰੇਸ਼ਨ ਲਈ ਮੁੱਖ ਰਨਵੇਅ ਨੰਬਰ 27 ਨੂੰ ਬੰਦ ਕਰ ਦਿੱਤਾ ਗਿਆ। ਘਟਨਾ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀ ਹੈ।

ਏਅਰਫੋਰਸ ਦਾ ਜਿਹੜਾ ਜਹਾਜ਼ ਰਨਵੇਅ ਤੋਂ ਅੱਗੇ ਵਧੀਆ ਉਹ ਬੰਗਲੌਰ ਦੇ ਏਲੰਗਾ ਏਅਰਫੋਰਸ ਬੇਸ ਜਾ ਰਿਹਾ ਸੀ। ਅਜੇ ਮੁੰਬਈ ਏਅਰਪੋਰਟ ‘ਤੇ ਵਿਕਲਪਿਕ ਰਨਵੇਅ ਨੰਬਰ 14/32 ਇਸਤੇਮਾਲ ਕੀਤਾ ਹੈ। ਮੁੱਖ ਰਨਵੇਅ ਦੇ ਇਸਤੇਮਾਲ ‘ਚ ਨਾ ਹੋਣ ਕਾਰਨ ਇੱਥੇ ਤੋਂ ਫਲਾਈੇ ਦੇ ਉਡਾਨ ਅਤੇ ਆਉਣ ‘ਚ ਦੇਰੀ ਦੇਖੀ ਜਾ ਰਹੀ ਹੈ।