ਗਰਮੀਆਂ ‘ਚ ਕਾਰ ਰੱਖਣੀ ਠੰਢੀ ਤਾਂ ਅਪਣਾਓ ਇਹ ਢੰਗ

ਹਰ ਬੀਤਦੇ ਸਾਲ ਨਾਲ ਜਲਵਾਯੂ ਦਾ ਬਦਲਣਾ ਤੇ ਤਾਪਮਾਨ ‘ਚ ਲਗਾਤਾਰ ਵਾਧਾ ਹੋਣਾ ਲਾਜ਼ਮੀ ਹੈ। ਦੇਸ਼ ਦੇ ਕੁਝ ਹਿੱਸਿਆਂ ‘ਚ ਹੁਣ ਤੋਂ ਹੀ ਕਾਫੀ ਜ਼ਿਆਦਾ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ, ਜੋ ਸਭ ‘ਤੇ ਭਾਰੀ ਪੈ ਰਿਹਾ ਹੈ।

ਹਰ ਬੀਤਦੇ ਸਾਲ ਨਾਲ ਜਲਵਾਯੂ ਦਾ ਬਦਲਣਾ ਤੇ ਤਾਪਮਾਨ ‘ਚ ਲਗਾਤਾਰ ਵਾਧਾ ਹੋਣਾ ਲਾਜ਼ਮੀ ਹੈ। ਦੇਸ਼ ਦੇ ਕੁਝ ਹਿੱਸਿਆਂ ‘ਚ ਹੁਣ ਤੋਂ ਹੀ ਕਾਫੀ ਜ਼ਿਆਦਾ ਤਾਪਮਾਨ ਦਰਜ ਕੀਤਾ ਜਾ ਰਿਹਾ ਹੈਜੋ ਸਭ ‘ਤੇ ਭਾਰੀ ਪੈ ਰਿਹਾ ਹੈ। ਇਸ ਤੋਂ ਬਚਣ ਲਈ ਹੁਣ ਲੋਕਾਂ ਨੇ ਆਪਣੀਆਂ ਕਾਰਾਂ ‘ਚ ਏਸੀ ਚਲਾਉਣੇ ਸ਼ੁਰੂ ਕਰ ਦਿੱਤੇ ਹਨ। ਕੁਝ ਅਜਿਹੇ ਵੀ ਲੋਕ ਹੁੰਦੇ ਹਨ ਜਿਨ੍ਹਾਂ ਦੀ ਕਾਰ ਦਾ ਏਸੀ ਸਹੀ ਕੂਲਿੰਗ ਨਹੀਂ ਕਰ ਰਿਹਾ। ਅਜਿਹੇ ਲੋਕਾਂ ਲਈ ਅਸੀਂ ਕੁਝ ਟਿਪਸ ਲੈ ਕੇ ਆਏ ਹਾਂ ਜਿਸ ਨਾਲ ਉਹ ਆਪਣੇ ਕਾਰ ਕੈਬਿਨ ਨੂੰ ਠੰਢਾ ਰੱਖ ਸਕਦੇ ਹਨ।ਏਸੀ ਫਿਲਟਰ ਨੂੰ ਬਦਲੋ ਜਾਂ ਸਾਫ਼ ਕਰੋਗਰਮੀਆਂ ਦੌਰਾਨ ਆਪਣੀ ਕਾਰ ਦੇ ਕੈਬਿਨ ਨੂੰ ਠੰਢਾ ਰੱਖਣ ਦਾ ਸਭ ਤੋਂ ਚੰਗਾ ਤਰੀਕਾ ਹੈ ਏਅਰ ਕੰਡੀਸ਼ਨਿੰਗ ਦਾ ਸਹੀ ਤਰੀਕੇ ਨਾਲ ਕੰਮ ਕਰਨਾ। ਇਸ ਲਈ ਏਸੀ ਦੀ ਸਮੇਂਸਮੇਂ ‘ਤੇ ਮੁਰਮੰਤ ਕਰਵਾਉਣਾਉਸ ਦੀ ਬੇਸਿਕ ਜਾਂਚ ਕਰਵਾਉਣਾ। ਗੰਦਾ ਫਿਲਟਰ ਵੀ ਕੈਬਿਨ ‘ਚ ਸਿਰਫ ਖ਼ਰਾਬ ਹਵਾ ਹੀ ਦਿੰਦਾ ਹੈ। ਇਸ ਲਈ ਉਸ ਦਾ ਸਾਫ ਹੋਣਾ ਜ਼ਰੂਰੀ ਹੈ।

ਏਸੀ ਨੂੰ ਲੋਅ ਮੋਡ ‘ਚ ਕਰੋ ਸ਼ੁਰੂਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਚਿਲਚਿਲਾਉਂਦੀ ਧੁਪ ‘ਚ ਆਪਣੀ ਕਾਰ ‘ਚ ਬੈਠਦੇ ਹੀ ਏਸੀ ਨੂੰ ਫੁੱਲ ਮੋਡ ‘ਤੇ ਸਟਾਰਟ ਕਰਦੇ ਹੋ ਜੋ ਗਲਤ ਮੰਨਿਆ ਜਾਂਦਾ ਹੈ। ਏਸੀ ਦੀ ਸ਼ੁਰੂਆਤ ਲੋਅ ਮੋਡ ਤੋਂ ਕਰਨੀ ਚਾਹੀਦੀ ਹੈ। ਇਸ ਨਾਲ ਸਿਸਟਮ ਨੂੰ ਲੌਂਗ ਲਾਈਫ ਤਕ ਬਣਾਏ ਰੱਖਣ ‘ਚ ਮਦਦ ਮਿਲਦੀ ਹੈ।

ਰੀਸਰਕੂਲੇਸ਼ਨ ਮੋਡ ਦਾ ਕਰੋ ਇਸਤੇਮਾਲ: ਕੈਬਿਨ ਨੂੰ ਇੱਕ ਵਾਰ ਠੰਢਾ ਹੋਣ ਤੋਂ ਬਾਅਦ ਜੇਕਰ ਤੁਸੀਂ ਰੀਸਰਕੂਲੇਸ਼ਨ ਮੋਡ ਦੀ ਵਰਤੋਂ ਕਰਦੇ ਹੋ ਤਾਂ ਇਹ ਵੀ ਕੂਲਿੰਗ ਸਹੀ ਰੱਖਣ ‘ਚ ਮਦਦ ਕਰਦਾ ਹੈ। ਇਹ ਤੈਅ ਕਰਦਾ ਹੈ ਕਿ ਏਅਰ ਕੰਡੀਸ਼ਨਿੰਗ ਸਿਸਟਮ ਬਾਹਰ ਤੋਂ ਹਵਾ ਸੋਖਣ ਨਹੀਂ ਦਿੰਦਾਜਿਸ ਨਾਲ ਸਿਸਟਮ ਨੂੰ ਤਾਪਮਾਨ ਘੱਟ ਰੱਖਣ ‘ਚ ਜ਼ਿਆਦਾ ਮਦਦ ਨਹੀਂ ਕਰਨੀ ਪੈਂਦੀ।ਏਸੀ ਨੂੰ ਬੰਦ ਕਰੋਇੰਜ਼ਨ ਬੰਦ ਕਰਦੇ ਸਮੇਂ ਇਹ ਜ਼ਰੂਰੀ ਚੈੱਕ ਕਰੋ ਕਿ ਕਾਰ ਦਾ ਏਸੀ ਬੰਦ ਹੈ ਜਾਂ ਨਹੀਂ। ਇਸ ਤੋਂ ਬਾਅਦ ਕਈ ਵਾਰ ਅਸੀਂ ਫੈਨ ਆਨ ਰੱਖਦੇ ਹਾਂ ਜੋ ਕੁਝ ਸਮੇਂ ਤਕ ਵੀ ਕਾਰ ਕੈਬਿਨ ‘ਚ ਠੰਢੀ ਹਵਾ ਸਰਕੂਲੇਟ ਕਰਦਾ ਹੈ। ਇਸ ਨਾਲ ਮਾਈਲੇਜ਼ ‘ਚ ਵੀ ਫਰਕ ਪੈਂਦਾ ਹੈ।

ਕੁਲੈਂਟ ਦੀ ਜਾਂਚ ਕਰੋਗਰਮੀਆਂ ‘ਚ ਆਪਣੀ ਕਾਰ ਤੇ ਏਸੀ ਦੀ ਸਮੇਂਸਮੇਂ ‘ਤੇ ਜਾਂਚ ਕਰਵਾਉਣੀ ਜ਼ਰੂਰੀ ਹੈ। ਕਾਰ ਦੇ ਕੁਲੈਂਟ ਲੇਵਲ ਦੀ ਵੀ ਬਰਾਬਰ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਆਪਣੇ ਕਾਰ ਦੇ ਬੂਟ ‘ਚ ਕੁਝ ਕੁਲੈਂਟ ਹਮੇਸ਼ਾ ਰੱਖਣਾ ਚਾਹੀਦਾ ਹੈ।