ਵਾਰਾਣਸੀ ‘ਚ ਮੋਦੀ ਖਿਲਾਫ ਸਪਾ-ਬਸਪਾ ਗੱਠਜੋੜ ਦਾ ਵੱਡਾ ਪੈਂਤੜਾ

ਮਾੜੀ ਰੋਟੀ ਤੇ ਅਫਸਰਾਂ ਦੀ ਧੱਕੇਸ਼ਾਹੀ ਖਿਲਾਫ ਆਵਾਜ਼ ਉਠਾ ਕੇ ਬਰਖਾਸਤ ਹੋਇਆ ਬੀਐਸਐਫ ਦਾ ਜਵਾਨ ਤੇਜ ਬਹਾਦਰ ਯਾਦਵ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਡਟ ਗਏ ਹਨ। ਉਨ੍ਹਾਂ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਸਮਾਜਵਾਦੀ ਪਾਰਟੀ ਤੇ ਬਸਪਾ ਗਠਜੋੜ ਨੇ ਯਾਦਵ ਨੂੰ ਟਿਕਟ ਦੇ ਦਿੱਤੀ ਹੈ

ਲਖਨਊ: ਮਾੜੀ ਰੋਟੀ ਤੇ ਅਫਸਰਾਂ ਦੀ ਧੱਕੇਸ਼ਾਹੀ ਖਿਲਾਫ ਆਵਾਜ਼ ਉਠਾ ਕੇ ਬਰਖਾਸਤ ਹੋਇਆ ਬੀਐਸਐਫ ਦਾ ਜਵਾਨ ਤੇਜ ਬਹਾਦਰ ਯਾਦਵ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਡਟ ਗਏ ਹਨ। ਉਨ੍ਹਾਂ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਸਮਾਜਵਾਦੀ ਪਾਰਟੀ ਤੇ ਬਸਪਾ ਗਠਜੋੜ ਨੇ ਯਾਦਵ ਨੂੰ ਟਿਕਟ ਦੇ ਦਿੱਤੀ ਹੈ।

ਸਮਾਜਵਾਦੀ ਪਾਰਟੀ ਤੇ ਬਸਪਾ ਗਠਜੋੜ ਨੇ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੀ ਵੋਟਿੰਗ ਹੋਣ ਮਗਰੋਂ ਵਾਰਾਨਸੀ ਹਲਕੇ ਨੂੰ ਲੈ ਕੇ ਵੱਡਾ ਦਾਅ ਖੇਡਿਆ ਹੈ। ਸਮਾਜਵਾਦੀ ਪਾਰਟੀ ਨੇ ਇਸ ਹਲਕੇ ਤੋਂ ਆਪਣਾ ਉਮੀਦਵਾਰ ਬਦਲਦਿਆਂ ਬੀਐਸਐਫ ਦੇ ਬਰਖ਼ਾਸਤ ਜਵਾਨ ਤੇਜ ਬਹਾਦਰ ਯਾਦਵ ਨੂੰ ਟਿਕਟ ਦਿੱਤੀ ਹੈ।

ਯਾਦਵ ਵੱਲੋਂ ਜਵਾਨਾਂ ਦੀ ਮਾੜੀ ਹਾਲਤ ਦਾ ਦਾ ਮੱਦਾ ਉਠਾਉਣ ਮਗਰੋਂ ਮੋਦੀ ਸਰਕਾਰ ਦੀ ਵੀ ਕਾਫੀ ਅਲੋਚਨਾ ਹੋਈ ਸੀ। ਇਸ ਕਰਕੇ ਯਾਦਵ ਮੀਡੀਆ ਵਿੱਚ ਛਾਅ ਗਏ ਸੀ।