ਤੰਦੂਰੀ ਆਲੂ ਟਿੱਕਾ
ਤੰਦੂਰੀ ਆਲੂ ਟਿੱਕਾ

ਸਮੱਗਰੀ
ਅਜਵਾਈਨ ਅੱਧਾ ਚੱਮਚ
ਲਾਲ ਮਿਰਚ ਇੱਕ ਚੱਮਚ
ਕਾਲਾ ਨਮਕ ਅੱਧਾ ਚੱਮਚ
ਤੰਦੂਰੀ ਮਸਾਲਾ ਦੋ ਚੱਮਚ
ਸੁੱਕੀ ਮੇਥੀ ਦੇ ਪੱਤੇ ਅੱਧਾ ਚੱਮਚ
ਨਮਕ ਅੱਧਾ ਚੱਮਚ
ਅਦਰਕ ਲਸਣ ਪੇਸਟ ਦੋ ਚੱਮਚ
ਦਹੀਂ 240 ਗ੍ਰਾਮ
ਤੇਲ ਇੱਕ ਚੱਮਚ
ਕੋਰਨ ਫ਼ਲੋਰ ਇੱਕ ਚੱਮਚ
ਅੱਧੇ ਉਬਲੇ ਆਲੂ 400 ਗ੍ਰਾਮ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਬਾਊਲ ਲਓ ਅਤੇ ਉਸ ‘ਚ ਉਬਲੇ ਆਲੂਆਂ ਨੂੰ ਛੱਡ ਕੇ ਬਾਕੀ ਦੀ ਸਮੱਗਰੀ ਨਾਲ ਮਿਕਸ ਕਰ ਲਓ। ਫ਼ਿਰ ਇਸ ਤਿਆਰ ਪੇਸਟ ‘ਚ ਆਲੂ ਪਾਓ ਅਤੇ 15 ਮਿੰਟ ਲਈ ਮੈਰੀਨੇਟ ਹੋਣ ਲਈ ਰੱਖ ਦਿਓ। ਫ਼ਿਰ ਸੀਖ ‘ਚ ਆਲੂ ਲਗਾਓ ਅਤੇ ਇਸ ਨੂੰ ਓਵਨ ‘ਚ 350 ਡਿਗਰੀ ਫ਼ੈਰਨਹਾਈਟ ਤੋਂ 180 ਡਿਗਰੀ ਸੈੱਲਸੀਅਸ ਤਕ 25 ਮਿੰਟ ਲਈ ਸੇਕੋ। ਗਰਮਾ-ਗਰਮ ਮਸਾਲੇਦਾਰ ਆਲੂ ਟਿੱਕਾ ਤਿਆਰ ਹੈ ਇਸ ਨੂੰ ਸਰਵ ਕਰੋ।