ਕਾਂਗਰਸ ਨੇ ਸੋਨੀਪਤ ਤੋਂ ਭੁਪਿੰਦਰ ਹੁੱਡਾ ਨੂੰ ਦਿੱਤੀ ਟਿਕਟ

ਕਾਂਗਰਸ ਨੇ ਲੋਕਸਭਾ ਚੋਣਾਂ ਦੇ ਲਈ ਹਰਿਆਣਾ ਦੇ 5 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਸੋਨੀਪਤ ਤੋਂ ਟਿਕਟ ਮਿਲਿਆ ਹੈ

ਨਵੀਂ ਦਿੱਲੀ: ਕਾਂਗਰਸ ਨੇ ਲੋਕਸਭਾ ਚੋਣਾਂ ਦੇ ਲਈ ਹਰਿਆਣਾ ਦੇ 5 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਸੋਨੀਪਤ ਤੋਂ ਟਿਕਟ ਮਿਲਿਆ ਹੈ। ਉਧਰ ਨਿਰਮਲ ਸਿੰਘ ਨੂੰ ਕੁਰੂਕਸ਼ੇਤਰ, ਹਿਸਾਰ ਤੋਂ ਭਵਿਆ ਬਿਸ਼ਨੋਈ, ਕਰਨਾਲ ਤੋਂ ਕੁਲਦੀਪ ਸ਼ਰਮਾ ਅਤੇ ਫਰੀਦਾਬਾਦ ਤੋਂ ਅਵਤਾਰ ਸਿੰਘ ਭਡਾਨਾ ਨੂੰ ਉਮੀਦਵਾਰ ਐਲਾਨਿਆ ਹੈ।

ਕਾਂਗਰਸ ਹੁਣ ਤਕ ਲੋਕਸਭਾ ਚੋਣਾਂ ਲਈ ਆਪਣੇ 413 ਉਮੀਦਵਾਰਾਂ ਦੇ ਨਾਂ ਐਲਾਨ ਕਰ ਚੁੱਕੀ ਹੈ। ਹੁੱਡਾ 2005 ਤੋਂ 2014 ਤਕ ਹਰਿਆਣਾ ਦੇ ਮੁੱਖ ਮੰਤਰੀ ਰਹਿਣ ਚੁੱਕੇ ਹਨ। ਹਰਿਆਣਾ ‘ਚ 10 ਲੋਕਸਭਾ ਸੀਟਾਂ ‘ਤੇ 12 ਮਈ ਨੂੰ ਵੋਟਿੰਗ ਹੋਣੀ ਹੈ। 23 ਮਈ ਨੂੰ ਨਤੀਜੇ ਐਲਾਨੇ ਜਾਣਗੇ।