ਚੋਣ ਪ੍ਰਚਾਰ ਲਈ ਬੀਜੇਪੀ ਨੇ ਬੁੱਕ ਕੀਤੇ 50 ਜਹਾਜ਼

ਉੱਡਣ ਖਟੋਲਿਆਂ ਦੇ ਇਸ ਬੇੜੇ ਵਿੱਚ 20 ਪ੍ਰਾਈਵੇਟ ਜੈੱਟ ਤੇ 30 ਹੈਲੀਕਾਪਟਰ ਸ਼ਾਲਮ ਹਨ। ਰਿਪੋਰਟਾਂ ਦੀ ਮੰਨੀਏ ਤਾਂ ਕਾਂਗਰਸ ਨੇ ਚੋਣ ਪ੍ਰਚਾਰ ਲਈ 10 ਜਹਾਜ਼ ਬੁੱਕ ਕੀਤੇ ਹਨ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਚੋਣ ਪ੍ਰਚਾਰ ਲਈ 50 ਜਹਾਜ਼ ਬੁੱਕ ਕੀਤੇ ਹਨ। ਉੱਡਣ ਖਟੋਲਿਆਂ ਦੇ ਇਸ ਬੇੜੇ ਵਿੱਚ 20 ਪ੍ਰਾਈਵੇਟ ਜੈੱਟ ਤੇ 30 ਹੈਲੀਕਾਪਟਰ ਸ਼ਾਲਮ ਹਨ।

ਰਿਪੋਰਟਾਂ ਦੀ ਮੰਨੀਏ ਤਾਂ ਕਾਂਗਰਸ ਨੇ ਚੋਣ ਪ੍ਰਚਾਰ ਲਈ 10 ਜਹਾਜ਼ ਬੁੱਕ ਕੀਤੇ ਹਨ। ਬੀਜੇਪੀ ਨੇ ਤਕਰੀਬਨ ਤਿੰਨ ਮਹੀਨੇ ਪਹਿਲਾਂ ਹੀ ਜਹਾਜ਼ਾਂ ਨੂੰ ਕਿਰਾਏ ‘ਤੇ ਲੈ ਲਿਆ ਸੀ। ਇਸ ਕਾਰਨ ਕਾਂਗਰਸ ਨੂੰ ਆਪਣੇ ਲਈ ਲੋੜੀਂਦੇ ਜਹਾਜ਼ ਹੀ ਨਹੀਂ ਮਿਲੇ। ਪਾਰਟੀ ਨੇ ਇਸ ਸਬੰਧੀ ਜਨਵਰੀ ਵਿੱਚ ਹੀ ਐਲਾਨ ਕਰ ਦਿੱਤਾ ਸੀ ਕਿ ਉਸ ਨੂੰ ਪ੍ਰਾਈਵੇਟ ਹੈਲੀਕਾਪਟਰ ਤੇ ਚਾਰਟਰ ਪਲੇਨ ਨਹੀਂ ਮਿਲ ਰਹੇ।ਜ਼ਿਕਰਯੋਗ ਹੈ ਕਿ ਭਾਰਤ ਵਿੱਚ ਲੋਕ ਸਭਾ ਚੋਣਾਂ ਦਾ ਆਗ਼ਾਜ਼ ਹੋ ਚੁੱਕਿਆ ਹੈ। ਸੱਤ ਪੜਾਵਾਂ ਵਿੱਚ ਪੈਣ ਵਾਲੀਆਂ ਵੋਟਾਂ ਦਾ ਪਹਿਲਾ ਗੇੜ 11 ਅਪਰੈਲ ਨੂੰ ਪੂਰਾ ਹੋ ਚੁੱਕਿਆ ਹੈ ਅਤੇ ਦੂਜੇ ਗੇੜ ਲਈ ਵੋਟਿੰਗ 18 ਨੂੰ ਅਪਰੈਲ ਹੋਵੇਗੀ। ਪੰਜਾਬ ਵਿੱਚ ਵੋਟਾਂ 19 ਮਈ ਨੂੰ ਪੈਣਗੀਆਂ ਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਪਾਰਟੀਆਂ ਨੇ ਇਸ ਕੰਮ ਲਈ ਚੋਣ ਪ੍ਰਚਾਰ ਵਿੱਚ ਆਪਣੇ ਕਈ ਸਟਾਰ ਪ੍ਰਚਾਰਕ ਲਾਏ ਹੋਏ ਹਨ, ਜਿਨ੍ਹਾਂ ਨੂੰ ਫਟਾਫਟ ਇੱਕ ਥਾਂ ਤੋਂ ਦੂਜੇ ਥਾਂ ਲਿਜਾਣ ਲਈ ਹਵਾਈ ਸੇਵਾਵਾਂ ਲਈਆਂ ਜਾਂਦੀਆਂ ਹਨ।