ਲੋਕਾਂ ਨੂੰ ਤੰਬਾਕੂ ਨਾਲੋਂ ਵੱਧ ਮਾਰ ਰਹੀ ਉਨ੍ਹਾਂ ਦੀ ‘ਮਾੜੀ ਖੁਰਾਕ’

ਸਾਲ 2017 ਵਿੱਚ ਮਾੜੇ ਖਾਣ-ਪੀਣ ਕਰਕੇ ਹੀ 1.1 ਕਰੋੜ ਮੌਤਾਂ ਹੋਈਆਂ ਜਦਕਿ ਤੰਬਾਕੂ ਨਾਲ 80 ਲੱਖ ਲੋਕ ਮਰੇ ਸਨ

ਵਾਸ਼ਿੰਗਟਨ: ਤਾਜ਼ਾ ਖੋਜ ਵਿੱਚ ਪਤਾ ਲੱਗਾ ਹੈ ਕਿ ਦੁਨੀਆ ਵਿੱਚ ਤੰਬਾਕੂ ਨਾਲੋਂ ਵੱਧ ਮੌਤਾਂ ਲੋਕਾਂ ਵੱਲੋਂ ਖਾਧੀ ਜਾ ਰਹੀ ਮਾੜੀ ਖੁਰਾਕ ਕਾਰਨ ਹੋ ਰਹੀਆਂ ਹਨ। ਭਾਰਤ ਵੀ ਇਨ੍ਹਾਂ ਦੇਸ਼ਾਂ ਸ਼ਾਮਲ ਹੈ ਜਿੱਥੇ ਲੋਕ ਮਾੜੀ ਖੁਰਾਕ ਦੇ ਸਭ ਤੋਂ ਵੱਧ ਸ਼ਿਕਾਰ ਹਨ। ਖੋਜ ਵਿੱਚ ਮਾੜੀ ਖੁਰਾਕ ਤੋਂ ਭਾਵ ਗੈਰ ਸੰਤੁਲਿਤ ਭੋਜਨ ਹੈ।

27 ਸਾਲਾ ਡਾ. ਅਸ਼ਕਾਨ ਅਫ਼ਸ਼ਿਨ ਦਾ ਕਹਿਣਾ ਹੈ ਕਿ ਸਾਲ 2017 ਵਿੱਚ ਮਾੜੇ ਖਾਣ-ਪੀਣ ਕਰਕੇ ਹੀ 1.1 ਕਰੋੜ ਮੌਤਾਂ ਹੋਈਆਂ ਜਦਕਿ ਤੰਬਾਕੂ ਨਾਲ 80 ਲੱਖ ਲੋਕ ਮਰੇ ਸਨ। ਮੰਦੀ ਖੁਰਾਕ ਨਾਲ ਹੋਣ ਵਾਲੀਆਂ ਮੌਤਾਂ ਵਿੱਚੋਂ 22% ਲੋਕ ਬਾਲਗ ਸਨ। ਖੋਜ ਦੇ ਸਹਿ-ਲੇਖਕ ਡਾ. ਵਾਲਟਰ ਵਿਲੇਟ ਨੇ ਦੱਸਿਆ ਕਿ ਦੁਨੀਆ ਵਿੱਚ ਖੁਰਾਕ ਦੇ ਤੌਰ-ਤਰੀਕੇ ਬਦਲਣ ਦੀ ਲੋੜ ਹੈ ਤੇ ਲੋਕਾਂ ਨੂੰ ਸੰਤੁਲਿਤ ਭੋਜਨ ਖਾਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।