ਮਲਾਇਕਾ ਨੇ ਸੋਸ਼ਲ ਮੀਡੀਆ ‘ਤੇ ਕੀਤਾ ਪਿਆਰ ਦਾ ਇਜ਼ਹਾਰ, ਨਹੀਂ ਲਿਖਿਆ ਅਰਜੁਨ ਦਾ ਨਾਂ

ਮਲਾਇਕਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਇਸ ‘ਚ ਉਸ ਨੇ ਕਿਸੇ ਦਾ ਨਾਂ ਨਹੀਂ ਲਿਖਿਆ ਪਰ ਬਿਨਾ ਨਾਂ ਲਿਖੇ ਉਸ ਨੇ ਅਰਜੁਨ ਨੂੰ ਆਪਣਾ ਸੋਲਮੇਟ ਕਿਹਾ ਹੈ

ਮੁੰਬਈ: ਇਨ੍ਹੀਂ ਦਿਨੀਂ ਜੇਕਰ ਕਿਸੇ ਦੇ ਪਿਆਰ ਦੇ ਚਰਚੇ ਹੋ ਰਹੇ ਹਨ ਤਾਂ ਉਹ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਹਨ। ਇਨ੍ਹਾਂ ਦਾ ਪਿਆਰ ਸ਼ਾਇਦ ਦਿਨੋਂ ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ। ਹਾਲ ਹੀ ‘ਚ ਤਾਂ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਨੇ ਵੀ ਖੂਬ ਸੁਰਖੀਆਂ ਬਟੋਰੀਆਂ ਸੀ। ਹੁਣ ਮਲਾਇਕਾ ਨੇ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ।

ਜੀ ਹਾਂ, ਮਲਾਇਕਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਇਸ ‘ਚ ਉਸ ਨੇ ਕਿਸੇ ਦਾ ਨਾਂ ਨਹੀਂ ਲਿਖਿਆ ਪਰ ਬਿਨਾ ਨਾਂ ਲਿਖੇ ਉਸ ਨੇ ਅਰਜੁਨ ਨੂੰ ਆਪਣਾ ਸੋਲਮੇਟ ਕਿਹਾ ਹੈ।